ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਕਿਸਾਨੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ
ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਨਾ ਪੂਰਾ ਕਰ ਕੇ ਕੇਂਦਰ ਨੇ ਧ੍ਰੋਹ ਕਮਾਇਆ
ਤੇਲ ਕੀਮਤਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਵੇ
ਫਸਲਾਂ/ਸਬਜ਼ੀਆਂ ਦੀਆਂ ਵਾਜਬ ਕੀਮਤਾਂ ਅਤੇ ਉੱਚਿਤ ਮੰਡੀਕਰਨ ਦੀ ਕੀਤੀ ਵਕਾਲਤ
ਕਰਜ਼ਾ ਮੁਆਫ਼ੀ ਤੇ ਮੰਡੀਆਂ ‘ਚੋ ਸਮੇਂ ਸਿਰ ਚੁੱਕ ਕੇ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ: ਸਿੱਧੂ
ਪੱਤੋ (ਫਤਹਿਗੜ ਸਾਹਿਬ) – ਕਿਸਾਨਾਂ ਵੱਲੋਂ 1 ਤੋਂ 10 ਜੂਨ ਤੱਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਕਿਸਾਨਾਂ ਦੀ ਹਮਾਇਤ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਫ਼ਤਹਿਗੜ• ਸਾਹਿਬ ਜ਼ਿਲ•ੇ ਦੇ ਪਿੰਡ ਪੱਤੋਂ ਵਿਖੇ ਪੁੱਜ ਕੇ ਕਿਸਾਨ ਦੇ ਕੋਲੋਂ ਖੁਦ ਸਬਜ਼ੀਆ ਅਤੇ ਦੁੱਧ ਖਰੀਦਿਆ। ਸ. ਸਿੱਧੂ ਤੇ ਉਨ•ਾਂ ਦੇ ਨਾਲ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਤੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀਪੀ ਵੀ ਨਾਲ ਸਨ ਜਿਨ•ਾਂ ਨੇ ਸ.ਹਰਸ਼ਰਨ ਸਿੰਘ ਦੇ ਫ਼ਾਰਮ ਹਾਊਸ ਜਾ ਕੇ ਖੁਦ ਸਬਜ਼ੀਆਂ ਤੇ ਦੁੱਧ ਖਰੀਦਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ। ਕਿਸਾਨੀ ਬਚਾਉਣ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਸ. ਸਿੱਧੂ ਦਾ ਕਹਿਣਾ ਹੈ ਕਿ ਉਹ ਅੱਜ ਖੁਦ ਖੇਤ ਵਿੱਚੋਂ ਕਿਸਾਨਾਂ ਦੇ ਹੱਥੋਂ ਸਬਜ਼ੀ ਦੁੱਧ ਖਰੀਦ ਕੇ ਸੂਬੇ ਦੇ ਲੋਕਾਂ ਨੂੰ ਸੁਨੇਹੇ ਦੇਣਾ ਚਾਹੁੰਦੇ ਹਨ ਕਿ ਕਿਸਾਨੀ ਦੀ ਸਾਡੇ ਲਈ ਕੀ ਅਹਿਮੀਅਤ ਹੈ।
ਸ. ਸਿੱਧੂ ਨੇ ਕੇਂਦਰ ਸਰਕਾਰ ‘ਤੇ ਵਰ•ਦਿਆਂ ਕਿਹਾ ਕਿ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲਾਂ ਦੀ ਵਾਜਬ ਕੀਮਤ ਨਹੀਂ ਮਿਲਦੀ ਜਿਸ ਕਾਰਨ ਅੰਨਦਾਤਾ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ। ਉਨ•ਾਂ ਕਿਸਾਨੀ ਸੰਕਟ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਕਿਸਾਨਾਂ ਦਾ ਇਨ•ਾਂ ਮੰਦਾ ਹਾਲ ਨਹੀਂ ਹੋਣਾ ਸੀ ਅਤੇ ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ਨਹੀਂ ਪੈਂਦੀ। ਉਨ•ਾਂ ਤੇਲ ਕੀਮਤਾਂ ਅਨੁਸਾਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਤੇਲ ਕੀਮਤਾਂ ਵਿੱਚ 12 ਗੁਣਾਂ ਵਾਧਾ ਹੋਇਆ ਹੈ ਜਦੋਂ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਮਸਾਂ ਪੰਜ ਗੁਣਾਂ ਵਾਧਾ ਹੋਇਆ ਹੈ। ਉਨ•ਾਂ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਜਦੋਂ ਪੈਟਰੋਲ 20 ਰੁਪਏ ਲਿਟਰ ਸੀ ਤਾਂ ਦੁੱਧ ਦੀ ਕੀਮਤ 16 ਰੁਪਏ ਲਿਟਰ ਹੁੰਦੀ ਸੀ ਅਤੇ ਅੱਜ ਪੈਟਰੋਲ ਦੀ ਕੀਮਤ 80 ਰੁਪਏ ਲਿਟਰ ਹੈ ਅਤੇ ਦੁੱਧ ਦੀ ਕੀਮਤ 45 ਰੁਪਏ ਲਿਟਰ ਹੈ। ਉਨ•੍ਵਾਂ ਕੇਂਦਰ ਸਰਕਾਰ ਨੂੰ ਵਧਦੀਆਂ ਤੇਲ ਕੀਮਤਾਂ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਕ ਪੈਸਾ ਤੇਲ ਦੀ ਕੀਮਤ ਘਟਾ ਕੇ ਦੇਸ਼ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ•ਾਂ ਕਿਹਾ ਕਿ ਤੇਲ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਣਾ ਕੇਂਦਰ ਦੇ ਮਾੜੇ ਮਨਸੂਬਿਆਂ ਦੀ ਨਿਸ਼ਾਨੀ ਹੈ।
ਸਾ.ਸਿੱਧੂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਪਣੇ ਸੀਮਤ ਵਸੀਲਿਆਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਪੱਖੀ ਸੋਚ ਸਦਕਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੰਡੀਆਂ ਵਿੱਚੋਂ ਤੁਰੰਤ ਚੁੱਕ ਕੇ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨੀ ਨੂੰ ਵੱਡੀ ਰਾਹਤ ਮਿਲੀ। ਉਨ•ਾਂ ਕਿਹਾ ਕਿ ਕਿਸਾਨੀ ਸਾਡੇ ਦੇਸ਼ ਦੀ ਰੀੜ• ਦੀ ਹੱਡੀ ਹੈ ਜੇਕਰ ਇਹ ਖਤਮ ਹੋ ਗਈ ਤਾਂ ਦੇਸ਼ ਕਦੇ ਵੀ ਪੈਰਾਂ ਉਤੇ ਨਹੀਂ ਖੜ• ਸਕਦਾ। ਸ. ਸਿੱਧੂ ਨੇ ਇਸ ਮੌਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਸਤਾ ਤਿਆਗਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਕੋਈ ਸਥਾਈ ਹੱਲ ਨਹੀਂ।
ਸ. ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕਸਾਨਾਂ ਦੀ ਆਵਾਜ਼ ਬੁਲੰਦ ਕਰਨ ਆਏ ਹਨ। ਉਨ•ਾਂ ਕਿਹਾ ਕਿ ਅੱਜ ਉਹ ਇੱਥੋਂ ਸਬਜ਼ੀਆਂ ਜਾਂ ਫਲ ਖਰੀਦ ਕੇ ਸੰਕੇਤ ਦੇਣ ਆਏ ਹਨ ਕਿ ਸਾਨੂੰ ਕਿਸਾਨਾਂ ਵੱਲ ਰੁਖ ਕਰਨਾ ਪੈਣਾ ਅਤੇ ਕਿਸਾਨੀ ਦੀ ਬਾਂਹ ਫੜਨੀ ਪੈਣੀ ਹੈ। ਉਨ•ਾਂ ਕਿਹਾ ਕਿ ਅੱਜ ਉਹ ਆਪਣੀ ਪਾਰਟੀ ਦੇ ਦੋ ਵਿਧਾਇਕਾਂ ਨਾਲ ਇੱਥੇ ਆ ਕੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸਰਕਾਰ ਉਨ•ਾਂ ਦੇ ਨਾਲ ਖੜ•ੀ ਹੈ।
ਸ. ਸਿੱਧੂ ਨੇ ਕਿਹਾ ਕਿ ਅੱਜ ਉਨ•ਾਂ ਪੱਤੋ ਪਿੰਡ ਵਿਖੇ ਹਰਸ਼ਰਨ ਸਿੰਘ ਦੇ ਫ਼ਾਰਮ ਨੂੰ ਇਸ ਕਰਕੇ ਚੁਣਿਆ ਹੈ ਕਿ ਉਸ ਆਰਗੈਨਿਕ ਖੇਤੀ ਕਰਦਾ ਹੈ। ਉਨ•ਾਂ ਕਿਹਾ ਆਰਗੈਨਿਕ ਖੇਤੀ ਜਿੱਥੇ ਸਾਡੇ ਸਰੀਰ ਤੇ ਫਸਲਾਂ ਵਾਲੀ ਜ਼ਮੀਨ ਲਈ ਲਾਹੇਵੰਦ ਹੈ ਉਥੇ ਕਿਸਾਨਾਂ ਨੂੰ ਵੀ ਆਰਥਿਕ ਪੱਖੋਂ ਖੁਸ਼ਹਾਲ ਕਰਦੀ ਹੈ। ਉਨ•ਾਂ ਇਸ ਮੌਕੇ ਫ਼ਾਰਮਰਜ਼ ਫਾਰ ਸੇਫ਼ ਫੂਡ ਦੇ ਮਨਜੀਤ ਸਿੰਘ ਡਡਿਆਣਾ, ਅਵਤਾਰ ਸਿੰਘ ਤੇ ਸਤਵੀਰ ਸਿੰਘ ਬਾਸੀਆਂ ਨੂੰ ਮਿਲ ਕੇ ਉਨ•ਾਂ ਦੇ ਆਰਗੈਨਿਕ ਖੇਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News