Home / Punjabi News / ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਕੋਝੀਕੋਡ— ਨਿਪਾਹ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਬਲੁਸੇਰੀ ਸਥਿਤ ਇਹ ਹਸਪਤਾਲ ‘ਚ ਚਾਰ ਡਾਕਟਰਾਂ ਅਤੇ ਨਰਸਾਂ ਸਮੇਤ ਕਈ ਕਰਮਚਾਰੀਆਂ ਨੇ ਸਾਵਧਾਨੀ ਤੌਰ ‘ਤੇ ਛੁੱਟੀ ਮੰਗੀ ਹੈ। ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਦੋਵਾਂ ਮ੍ਰਿਤਾਂ ਦਾ ਇਸ ਤਾਲੁਕ ਹਸਪਤਾਲ ‘ਚ ਹੀ ਇਲਾਜ ਚੱਲ ਰਿਹਾ ਸੀ। ਕੇਰਲ ਦੇ ਉੱਤਰੀ ਜ਼ਿਲਿਆਂ ‘ਚ ਇਸ ਵਾਇਰਸ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਸੰਚਾਲਨ ਲਈ ਵਿਕਲਪ ਵਿਵਸਥਾ ਕੀਤੀ ਗਈ ਹੈ।
ਰੇਸੀਨ (25) ਦੀ ਮੌਤ ਕੱਲ ਨਿਪਾਹ ਵਾਇਰਸ ਦੇ ਕਾਰਨ ਹੋਈ। ਉਸ ਦਾ ਇਲਾਜ ਪਹਿਲਾਂ ਬਲੁਸੇਰੀ ਹਸਪਤਾਲ ‘ਚਟ ਚੱਲ ਰਿਹਾ ਸੀ। ਉਸ ਸਮੇਂ ਨਿਪਾਹ ਵਾਇਰਸ ਦੀ ਲਪੇਟ ‘ਚ ਆਏ ਨਿਖਿਲ ਨਾਮ ਦੇ ਵਿਅਕਤੀ ਦਾ ਇਲਾਜ ਉੱਥੇ ਜਾਰੀ ਸੀ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਰੋਜ਼ਗਾਰ ਦੇ ਬਦਲੇ ਕਈ ਸੰਸਥਾਨ ਕੁਝ ਸਮੇਂ ਲਈ ਦਫਤਰ ਬੰਦ ਕਰਨ ਦੀ ਆਗਿਆ ਵੀ ਮੰਗ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਦਾ ਉਦੇਸ਼ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣਾ ਹੈ। ਜਾਣਕਾਰੀ ਮੁਤਾਬਕ ਕੋਝੀਕੋਡ ਜ਼ਿਲਾ ਕਲੈਕਟਰ ਯੂ. ਵੀ. ਜੋਸ ਨਿਪਾਹ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਦੀ ਮੌਜੂਦਾ ਸਥਿਤੀ ਦੀ ਇਕ ਰਿਪੋਰਟ ਕੇਰਲ ਹਾਈ ਕੋਰਟ ‘ਚ ਦਾਇਰ ਕਰੇਗੀ।
ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਪੂਰੀ ਹੋ ਗਈ ਹੈ। ਨਿਪਾਹ ਦੇ ਕਾਰਨ ਕੋਝੀਕੋਡ ਅਤੇ ਮਲਪੁਪਰਮ ਜ਼ਿਲਿਆਂ ‘ਚ ਨਿਪਾਹ ਵਾਇਰਸ ਦੇ ਕਾਰਨ ਸਾਵਧਾਨੀ ਤੌਰ ‘ਤੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਨਹੀਂ ਖੁੱਲ੍ਹੇ ਅਤੇ ਉਹ 5 ਜੂਨ ਤੋਂ ਨਵਾਂ ਮੈਡੀਕਲ ਅਕੈਡਮਿਕ ਸੈਸ਼ਨ ਸ਼ੁਰੂ ਕਰੇਗੀ। ਇਸ ਵਿਚਕਾਰ ‘ਨਿਪਾਹ ਅਲਰਟ’ ਦੇ ਤਹਿਤ ਸੂਬਾ ਸਿਹਤ ਅਧਿਕਾਰੀਆਂ ਨੇ 14 ਮਈ ਨੂੰ ਕੋਝੀਕੋਡ ਮੈਡੀਕਲ ਕਾਲਜ, ਆਫਰ ਸੇਵਾ, ਸੀਟੀ ਸਕੈਨ ਰੂਮ ਅਤੇ ਇੰਤਜ਼ਾਰ ਕਰਨ ਵਾਲੇ ਲੋਕਾਂ ਨਾਲ ਤੁਰੰਤ ਹੀ ਨਿਪਾਹ ਸੈਲ ਨਾਲ ਸੰਪਰਕ ਕਰਨ ਨੂੰ ਕਿਹਾ ਹੈ।
ਦੱਸ ਦੇਈਏ ਕਿ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 18 ਮਈ ਨੂੰ ਬਲੁਸੇਰੀ ਤਾਲੁਕ ਹਸਪਤਾਲ ਆਉਣ ਵਾਲੇ ਲੋਕਾਂ ਨਾਲ ਵੀ ਨਿਪਾਹ ਸੈਲ ਦੇ ਸੰਪਰਕ ‘ਚ ਰਹਿਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਨਿਪਾਹ ਵਾਇਰਸ ਦੀ ਲਪੇਟ ‘ਚ ਆਉਣ ਨਾਲ ਮਾਰੇ ਗਏ ਦੋ ਲੋਕਾਂ ਦੇ ਸੰਪਰਕ ‘ਚ ਆਏ ਲੋਕਾਂ ਨਾਲ ਵੀ ਸੰਪਕਰ ‘ਚ ਰਹਿਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਕਿਹਾ, ‘ਫੋਨ ਕਰਨ ਵਾਲਿਆਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।’ ਨਿਪਾਹ ਵਾਇਰਸ ਦੀ ਜਾਂਚ ਲਈ ਹੁਣ ਤੱਕ 196 ਨਮੂਨਿਆਂ ਦਾ ਟੈਸਟ ਕੀਤਾ ਗਿਆ ਹੈ, ਜਿੰਨ੍ਹਾਂ ‘ਚ 18 ਲੋਕ ਇਸ ਨਾਲ ਸੰਕਰਮਣ ਪਾਏ ਗਏ। 16 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …