Home / Punjabi News / ਨਰੋਦਾ ਗਾਮ ਕੇਸ: ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਦਿੱਤੀ ਜਾਵੇਗੀ ਚੁਣੌਤੀ

ਨਰੋਦਾ ਗਾਮ ਕੇਸ: ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਦਿੱਤੀ ਜਾਵੇਗੀ ਚੁਣੌਤੀ

ਅਹਿਮਦਾਬਾਦ, 24 ਅਪਰੈਲ

ਨਰੋਦਾ ਗਾਮ ਦੰਗਾ ਕੇਸ ਵਿੱਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਹਿਮਦਾਬਾਦ ਦੀ ਵਿਸ਼ੇਸ਼ ਜਾਂਚ ਟੀਮ ਨਾਲ ਸਬੰਧਿਤ ਕੇਸਾਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਦੇ ਵਿਸ਼ੇਸ਼ ਜੱਜ ਐੱਸ ਕੇ ਬਕਸੀ ਨੇ 20 ਅਪਰੈਲ ਨੂੰ ਨਰੋਦਾ ਗਾਮ ਕੇਸ ਦੇ ਸਾਰੇ 67 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਨ੍ਹਾਂ ਵਿੱਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਦਨਾਨੀ ਤੇ ਬਜਰੰਗ ਦਲ ਦੇ ਸਾਬਕਾ ਆਗੂ ਬਾਬੂ ਬਜਰੰਗੀ ਵੀ ਸ਼ਾਮਲ ਹਨ। ਸਾਲ 2002 ਵਿੱਚ ਗੋਧਰਾ ਕਾਂਡ ਮਗਰੋਂ ਭੜਕੀ ਹਿੰਸਾ ਦੌਰਾਨ ਅਹਿਮਦਾਬਾਦ ਦੇ ਨਰੋਦਾ ਗਾਮ ਇਲਾਕੇ ਵਿੱਚ ਘੱਟਗਿਣਤੀ ਭਾਈਚਾਰੇ ਦੇ 11 ਮੈਂਬਰਾਂ ਦੀ ਸਮੂਹਿਕ ਹੱਤਿਆ ਕਰ ਦਿੱਤੀ ਗਈ ਸੀ। ਸਿਟ ਦੇ ਇੱਕ ਸੂਤਰ ਨੇ ਦੱਸਿਆ, ”ਸਿੱਟ ਵੱਲੋਂ ਨਰੋਦਾ ਗਾਮ ਕੇਸ ਵਿੱਚ ਹੇਠਲੀ ਅਦਾਲਤ ਦੇ ਆਦੇਸ਼ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ। ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦੀ ਕਾਪੀ ਦੀ ਉਡੀਕ ਹੈ। ਇਸ ਫ਼ੈਸਲੇ ਦਾ ਅਧਿਐਨ ਕਰਨ ਮਗਰੋਂ ਅੰਤਿਮ ਫ਼ੈਸਲਾ ਲਿਆ ਜਾਵੇਗਾ।” ਨਰੋਦਾ ਗਾਮ ਕਤਲੇਆਮ ਮਾਮਲਾ ਸਾਲ 2002 ਵਿੱਚ ਫਿਰਕੂ ਦੰਗਿਆਂ ਦੇ ਨੌਂ ਵੱਡੇ ਕੇਸਾਂ ਵਿੱਚੋਂ ਇੱਕ ਸੀ। ਇਨ੍ਹਾਂ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮਾਂ ਨੇ ਕੀਤੀ ਹੈ ਅਤੇ ਵਿਸ਼ੇਸ਼ ਅਦਾਲਤਾਂ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਸਿਟ ਨੇ ਸਾਲ 2008 ਵਿੱਚ ਗੁਜਰਾਤ ਪੁਲੀਸ ਕੋਲੋਂ ਇਹ ਕੇਸ ਆਪਣੇ ਹੱਥ ਲੈਣ ਮਗਰੋਂ 30 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …