Home / Punjabi News / ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 98 ਹੋਈ

ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 98 ਹੋਈ

ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 98 ਹੋਈ

ਡੱਕਾਰ (ਸੈਨੇਗਲ), 9 ਮਾਰਚ

ਇਕੁਆਟੋਰੀਅਲ ਗਿਨੀਆ ਵਿੱਚ ਫ਼ੌਜੀ ਅੱਡੇ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 98 ਹੋ ਗਈ ਹੈ। ਸਰਕਾਰ ਅਨੁਸਾਰ ਹਾਦਸਾ ਪੀੜਤਾਂ ਦੀਆਂ ਦਰਜਨਾਂ ਹੋਰ ਲਾਸ਼ਾਂ ਮਿਲੀਆਂ ਹਨ ਤੇ ਹਾਦਸੇ ‘ਚ 98 ਵਿਅਕਤੀ ਮਾਰੇ ਗਏ ਹਨ। ਐਤਵਾਰ ਨੂੰ ਮੌਨਡੌਂਗ ਨਕੂਆਂਟੋਮਾ ‘ਚ ਹੋਏ ਧਮਾਕੇ ਵਿੱਚ 615 ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚੋਂ 316 ਜਣਿਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਤੇ 299 ਜਣੇ ਵੱਖ ਵੱਖ ਹਸਪਤਾਲਾਂ ‘ਚ ਦਾਖ਼ਲ ਹਨ। ਸੁਰੱਖਿਆ ਦਸਤਿਆਂ ਤੇ ਫਾਇਰ ਬ੍ਰਿਗੇਡ ਵੱਲੋਂ 60 ਤੋਂ ਵੱਧ ਵਿਅਕਤੀਆਂ ਨੂੰ ਬਚਾ ਲਿਆ ਗਿਆ ਸੀ। ਰਾਸ਼ਟਰਪਤੀ ਤਿਓਦੋਰੋ ਓਬਿਆਂਗ ਨਗੁਮਾ ਨੇ ਕਿਹਾ ਕਿ ਸਰਕਾਰ ਜਲਦੀ ਐਮਰਜੈਂਸੀ ਮੀਟਿੰਗ ਕਰੇਗੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …