Home / Punjabi News / ਦੱਖਣੀ ਕਸ਼ਮੀਰ ‘ਚ ਹਿੰਸਕ ਝੜਪ ‘ਚ 3 ਲੋਕਾਂ ਦੀ ਮੌਤ, 6 ਜ਼ਖਮੀ

ਦੱਖਣੀ ਕਸ਼ਮੀਰ ‘ਚ ਹਿੰਸਕ ਝੜਪ ‘ਚ 3 ਲੋਕਾਂ ਦੀ ਮੌਤ, 6 ਜ਼ਖਮੀ

ਦੱਖਣੀ ਕਸ਼ਮੀਰ ‘ਚ ਹਿੰਸਕ ਝੜਪ ‘ਚ 3 ਲੋਕਾਂ ਦੀ ਮੌਤ, 6 ਜ਼ਖਮੀ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਹਿੰਸਕ ਝੜਪ ‘ਚ ਇਕ ਨੌਜਵਾਨ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗ੍ਰੇਡਵਾਨੀ ਖੇਤਰ ‘ਚ ਆਰਮੀ ਦੀ ਪੈਟ੍ਰਓਲਿੰਗ ਪਾਰਟੀ ‘ਤੇ ਨੌਜਵਾਨਾਂ ਨੇ ਪੱਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਤਿੰਨ ਲੋਕ ਮਾਰੇ ਗਏ, ਜਦਕਿ 6 ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਰੇਡਵਾਨੀ ਦੇ ਹਵੂਰਾ ਖੇਤਰ ‘ਚ ਨੌਜਵਾਨ ਹਿੰਸਕ ਹੋ ਕੇ ਸੜਕਾਂ ‘ਤੇ ਉੱਤਰ ਆਏ। ਉਨ੍ਹਾਂ ਨੇ ਗਸ਼ਤ ਕਰਨ ਆਈ ਸੈਨਾ ਦੀ ਪਾਰਟੀ ‘ਤੇ ਜਮ ਕੇ ਪਥਰਾਅ ਕੀਤੇ। ਭੀੜ ਨੂੰ ਰੋਕਣ ਲਈ ਸੈਨਾ ਦੇ ਜਵਾਨਾਂ ਨੇ ਹਵਾਈ ਗੋਲੀਬਾਰੀ ਕੀਤੀ। ਹਿੰਸਾ ‘ਚ ਮਾਰੇ ਗਏ ਲੋਕਾਂ ਦੀ ਪਛਾਣ 22 ਸਾਲ ਸ਼ਕੀਰ ਅਹਿਮਦ ਖਾਂਡੇ, 20 ਸਾਲ ਅਬਦੁੱਲ ਮਜੀਦ ਅਤੇ 16 ਸਾਲਾ ਅੰਦਲੀਬ ਦੇ ਰੂਪ ‘ਚ ਹੋਈ ਹੈ। ਇਸ ਹਿੰਸਕ ਝੜਪ ‘ਚ 6 ਲੋਕ ਜ਼ਖਮੀ ਹੋਏ ਹਨ, ਜਿੰਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਹਿਸ਼ਤਗਰਦ ਬੁਰਹਾਨ ਵਾਨੀ ਦੀ ਵਰ੍ਹਗੇਢ ਹੈ। ਦੱਖਣੀ ਕਸ਼ਮੀਰ ਦੇ ਨਿਵਾਸੀ ਬੁਰਹਾਲ ਦੀ ਵਰ੍ਹੇਗੰਢ ‘ਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਤ੍ਰਾਲ ‘ਚ ਪਾਬੰਦੀ ਲਗਾ ਦਿੱਤੀ ਹੈ। ਹੁਣ ਅੰਨਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …