Home / Punjabi News / ਦੁਬਈ ਜੇਲ੍ਹ ਵਿੱਚ ਫਸੇ ਨੌਜਵਾਨ ਨੂੰ ਛੁਡਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ

ਦੁਬਈ ਜੇਲ੍ਹ ਵਿੱਚ ਫਸੇ ਨੌਜਵਾਨ ਨੂੰ ਛੁਡਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ

ਪੱਤਰ ਪ੍ਰੇਰਕ
ਕਾਹਨੂੰਵਾਨ, 4 ਅਪਰੈਲ
ਦੁਬਈ ਜੇਲ੍ਹ ਵਿੱਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛੁਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਵਾਸੀ ਮੁਲਾਂਵਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਰੀਕ ਸਿੰਘ (37) ਨੂੂੰ ਟ੍ਰੈਵਲ ਏਜੰਟ ਸੁਖਦੇਵ ਸਿੰਘ ਵਾਸੀ ਬਸੋਆ ਅਤੇ ਬਲਕਾਰ ਸਿੰਘ ਵਾਸੀ ਬੇਗੋਵਾਲ ਨੇ ਸਪੇਨ ਭੇਜਣ ਲਈ 1 ਜਨਵਰੀ ਨੂੰ ਦਬਾਈ ਲਈ ਰਵਾਨਾ ਕੀਤਾ ਸੀ। ਟ੍ਰੈਲਵਲ ਏਜੰਟ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁਬਈ ਜਾ ਕੇ ਅਮਰੀਕ ਸਿੰਘ ਦਾ ਸਪੇਨ ਦੇਸ਼ ਲਈ ਵੀਜ਼ਾ ਫਿਰ ਲਗਵਾ ਕੇ ਦਿੱਤਾ ਜਾਵੇਗਾ। ਟ੍ਰੈਵਲ ਏਜੰਟਾਂ ਨੇ ਦੁਬਾਈ ਜਾ ਕੇ ਉਸ ਦੇ ਪਾਸਪੋਰਟ ਉੱਤੇ ਝੂਠਾ ਵੀਜ਼ਾ ਲਗਵਾ ਦਿੱਤਾ। ਇਸ ਦੌਰਾਨ ਦੁਬਈ ਪੁਲੀਸ ਨੇ 12 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਝੂਠੇ ਵੀਜ਼ੇ ਸਬੰਧੀ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜਦੋਂ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਸਪੋਰਟ ਉੱਤੇ ਲੱਗੇ ਝੂਠੇ ਵੀਜ਼ੇ ਬਾਰੇ ਕੁਝ ਵੀ ਪਤਾ ਨਹੀਂ ਸੀ। ਇਸ ਕਾਰਨ ਉਹ ਇਸ ਮਾਮਲੇ ਵਿੱਚ ਪੂਰੀ ਤਰਾਂ ਨਿਰਦੋਸ਼ ਹੈ ਅਤੇ ਅਸਲ ਦੋਸ਼ ਟ੍ਰੈਵਲ ਏਜੰਟਾਂ ਦਾ ਹੈ। ਇਸ ਕਾਰਨ ਅਮਰੀਕ ਸਿੰਘ ਦੀ ਮਾਤਾ ਜੋਗਿੰਦਰ ਕੌਰ, ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਗੁਰਸ਼ਰਨਜੀਤ ਸਿੰਘ ਤੇ ਜਸਨਪ੍ਰੀਤ ਸਿੰਘ ਬਹੁਤ ਸਦਮੇ ਵਿੱਚ ਹਨ। ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਦੁਬਈ ਅੰਬੈਸੀ ਨਾਲ ਰਾਬਤਾ ਕਰ ਕੇ ਅਮਰੀਕ ਸਿੰਘ ਨੂੰ ਝੂਠੇ ਕੇਸ਼ ਤੋਂ ਬਚਾ ਕੇ ਦੁਬਈ ਤੋਂ ਵਾਪਸ ਲਿਆਂਦਾ ਜਾਵੇ।

The post ਦੁਬਈ ਜੇਲ੍ਹ ਵਿੱਚ ਫਸੇ ਨੌਜਵਾਨ ਨੂੰ ਛੁਡਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ appeared first on Punjabi Tribune.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …