Breaking News
Home / Punjabi News / ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਛੇ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਤ ਨੂੰ ਆਉਣਗੇ ਸਿਰਸਾ

ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਛੇ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਤ ਨੂੰ ਆਉਣਗੇ ਸਿਰਸਾ

ਪ੍ਰਭੂ ਦਿਆਲ
ਸਿਰਸਾ, 4 ਅਪਰੈਲ
ਭਾਜਪਾ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਡਾ. ਅਸ਼ੋਕ ਤੰਵਰ ਦੱਸਿਆ ਹੈ ਕਿ ਆਗਾਮੀ ਸkਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਛੇ ਅਪਰੈਲ ਨੂੰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਤ ਅਪਰੈਲ ਨੂੰ ਸਿਰਸਾ ’ਚ ਪਾਰਟੀ ਕਾਰਕੁਨਾਂ ਨਾਲ ਮੀਟਿੰਗ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ ਅੱਜ ਭਾਜਪਾ ਲੋਕ ਸਭਾ ਦੇ ਚੋਣ ਦਫ਼ਤਰ ’ਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ, ਪਾਰਟੀ ਦੇ ਲੋਕ ਸਭਾ ਮਾਮਲਿਆਂ ਦੇ ਇੰਚਾਰਜ ਵੇਦ ਫੂਲਨ, ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਜੱਗਾ, ਸ਼ਿਆਮ ਬਜਾਜ, ਪ੍ਰਮੋਦ ਕੰਬੋਜ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਭਾਵਨਾ ਸ਼ਰਮਾ ਐਡਵੋਕੇਟ, ਜ਼ਿਲ੍ਹਾ ਮੀਡੀਆ ਇੰਚਾਰਜ ਅਮਿਤ ਸੋਨੀ, ਵਿਜੇ ਸੇਠੀ, ਨਰੇਸ਼ ਕਟਾਰੀਆ, ਸੁਨੀਲ ਬਾਮਣੀਆ, ਡਾ. ਜਗਤ ਕੱਕੜ, ਲਲਿਤ ਛਿੰਪਾ ਆਦਿ ਸਮੇਤ ਕਈ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।

The post ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਛੇ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਤ ਨੂੰ ਆਉਣਗੇ ਸਿਰਸਾ appeared first on Punjabi Tribune.


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …