Home / Punjabi News / ਦਿੱਲੀ ਸਰਕਾਰ ਦੇ ਧਰਨੇ ਦਾ ਚੌਥਾ ਦਿਨ: ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ

ਦਿੱਲੀ ਸਰਕਾਰ ਦੇ ਧਰਨੇ ਦਾ ਚੌਥਾ ਦਿਨ: ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ

ਦਿੱਲੀ ਸਰਕਾਰ ਦੇ ਧਰਨੇ ਦਾ ਚੌਥਾ ਦਿਨ: ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ— ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ, ਡਿਪਟੀ ਸੀ.ਐਮ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ ਅਤੇ ਸਤਯੇਂਦਰ ਜੈਨ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਉਹ ਐਲ.ਜੀ ਦਫਤਰ ‘ਚ ਧਰਨਾ ਦੇ ਰਹੇ ਹਨ। ਸਤਯੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਭੁੱਖ ਹੜਤਾਲ ‘ਤੇ ਹਨ। ਇਸ ਵਿਚਕਾਰ ਅਰਵਿੰਦ ਕੇਜਰੀਵਾਲ ਨੇ ਪੀ.ਐਮ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਦਿੱਲੀ ਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਦਖ਼ਲ ਅੰਦਾਜ਼ੀ ਕਰਨ ਅਤੇ ਇਸ ਨੂੰ ਸੁਲਝਾਉਣ। ਇਸ ਤੋਂ ਪਹਿਲੇ ਧਰਨੇ ਨੂੰ ਐਲ.ਜੀ ਅਨਿਲ ਬੈਜਲ ਨੇ ਬੇਤੁਕਾ ਦੱਸਿਆ ਅਤੇ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਨੇ ਬੁੱਧਵਾਰ ਸ਼ਾਮ ਨੂੰ ਮਾਰਚ ਕੱਢ ਕੇ ਨਾਰਾਜ਼ਗੀ ਪ੍ਰਗਟ ਕੀਤੀ।
ਅਰਵਿੰਦ ਕੇਜਰੀਵਾਲ ਨੇ ਪੀ.ਐਮ ਮੋਦੀ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ 3 ਮਹੀਨੇ ਤੋਂ ਦਿੱਲੀ ਦੇ ਆਈ.ਏ.ਐਸ ਅਫਸਰ ਹੜਤਾਲ ‘ਤੇ ਹਨ ਅਤੇ ਮੰਤਰੀਆਂ ਦੀ ਬੈਠਕ ‘ਚ ਆਈ.ਏ.ਐਸ ਅਫਸਰ ਆਉਂਦੇ ਨਹੀਂ ਹਨ। ਇਸ ਨਾਲ ਪਹਿਲੇ ਦਿੱਲੀ ਦੀ ਜਨਤਾ ਦੇ ਕਈ ਕੰਮ ਪ੍ਰਭਾਵਿਤ ਹੋ ਰਹੇ। ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਆਈ.ਏ.ਐਸ ਹੜਤਾਲ ‘ਤੇ ਹਨ ਅਤੇ ਦਿੱਲੀ ਸਰਕਾਰ ਦੇ ਅਧੀਨ ਹੁੰਦੇ ਤਾਂ 24 ਘੰਟੇ ‘ਚ ਹੜਤਾਲ ਖਤਮ ਹੋ ਜਾਂਦੀ ਪਰ ਇਨ੍ਹਾਂ ‘ਤੇ ਕੇਂਦਰ ਅਤੇ ਐਲ.ਜੀ ਦਾ ਕੰਟਰੋਲ ਹੈ। ਉਹ ਗੁਹਾਰ ਦੇ ਬਾਅਦ ਵੀ ਐਲ.ਜੀ ਹੜਤਾਲ ਖਤਮ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਹੈ। ਪਹਿਲੇ ਹਰ 15 ਦਿਨਾਂ ‘ਚ ਪ੍ਰਦੂਸ਼ਣ ਦੀ ਸਮੀਖਿਆ ਅਤੇ ਪਲਾਂਨਿੰਗ ਬੈਠਕ ਹੁੰਦੀ ਸੀ ਪਰ ਆਈ.ਏ.ਐਸ ਅਧਿਕਾਰੀਆਂ ਦੀ ਹੜਤਾਲ ਕਾਰਨ ਪਿਛਲੇ 3 ਮਹੀਨਿਆਂ ਤੋਂ ਮੀਟਿੰਗ ਨਹੀਂ ਹੋ ਸਕੀ ਹੈ। ਪੀ.ਐਮ ਮੋਦੀ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਹੁਣ ਲੋਕ ਕਹਿਣ ਲੱਗੇ ਹਨ ਕਿ ਹੜਤਾਲ ਕੇਂਦਰ, ਐਲ.ਜੀ ਦੀ ਸਾਜਿਸ਼ ਹੈ। ਤੁਸੀਂ ਤੁਰੰਤ ਹੜਤਾਲ ਖਤਮ ਕਰਵਾਓ ਤਾਂ ਜੋ ਕੰਮ ਸ਼ੁਰੂ ਹੋ ਸਕੇ।

Check Also

ਕੋਠੀਆਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ …