Home / Punjabi News / ਦਿੱਲੀ-ਅੰਮ੍ਰਿਤਸਰ ਰੂਟ ‘ਤੇ ਬੁਲੇਟ ਟਰੇਨ ਚਲਾਉਣ ਦੀ ਤਿਆਰੀ ਕਰ ਰਿਹੈ ਰੇਲਵੇ

ਦਿੱਲੀ-ਅੰਮ੍ਰਿਤਸਰ ਰੂਟ ‘ਤੇ ਬੁਲੇਟ ਟਰੇਨ ਚਲਾਉਣ ਦੀ ਤਿਆਰੀ ਕਰ ਰਿਹੈ ਰੇਲਵੇ

ਦਿੱਲੀ-ਅੰਮ੍ਰਿਤਸਰ ਰੂਟ ‘ਤੇ ਬੁਲੇਟ ਟਰੇਨ ਚਲਾਉਣ ਦੀ ਤਿਆਰੀ ਕਰ ਰਿਹੈ ਰੇਲਵੇ

ਨਵੀਂ ਦਿੱਲੀ- ਦੇਸ਼ ‘ਚ ਪਹਿਲੀ ਬੁਲੇਟ ਟਰੇਨ ਮੁੰਬਈ ਅਤੇ ਅਹਿਮਦਾਬਾਦ ਚਲਾਈ ਜਾਣੀ ਹੈ। ਜਾਪਾਨ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ‘ਤੇ ਨਿਰਮਾਣ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ।

Image Courtesy :jagbani(punjabkesar)

ਹੁਣ ਰੇਲਵੇ ਮੰਤਰਾਲੇ ਦੇਸ਼ ਦੇ 7 ਹੋਰ ਮਾਰਗਾਂ ‘ਤੇ ਵੀ ਬੁਲੇਟ ਟਰੇਨ ਚਲਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਦਾ ਨਿਰਮਾਣ ਕਰਵਾ ਰਹੀ ਰਾਸ਼ਟਰੀ ਹਾਈ ਸਪੀਡ ਰੇਲ ਨਿਗਮ ਲਿਮਟਿਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਤੋਂ ਇਸ ਪ੍ਰਸਤਾਵਿਤ 7 ਰੂਟਸ ਲਈ ਪੂਰੀ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਨ ਲਈ ਕਿਹਾ ਹੈ।
ਇਨ੍ਹਾਂ 7 ਰੂਟਸ ‘ਤੇ ਬੁਲੇਟ ਟਰੇਨ ਚਲਾਉਣ ਦਾ ਪ੍ਰਸਤਾਵ
ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ 7 ਰੂਟਸ ‘ਤੇ ਬੁਲੇਟ ਟਰੇਨ ਚਲਾਉਣ ਦਾ ਪ੍ਰਸਤਾਵ ਹੈ, ਉਨ੍ਹਾਂ ‘ਚ ਦਿੱਲੀ ਵਾਰਾਣਸੀ (865 ਕਿਲੋਮੀਟਰ), ਦਿੱਲੀ-ਅੰਮ੍ਰਿਤਸਰ (459 ਕਿਲੋਮੀਟਰ), ਵਾਰਾਣਸੀ-ਹਾਵੜਾ (760 ਕਿਲੋਮੀਟਰ), ਚੇਨਈ-ਮੈਸੂਰ (435 ਕਿਲੋਮੀਟਰ), ਮੁੰਬਈ-ਨਾਗਪੁਰ (753 ਕਿਲੋਮੀਟਰ), ਮੁੰਬਈ-ਹੈਦਰਾਬਾਦ (711 ਕਿਲੋਮੀਟਰ), ਦਿੱਲੀ-ਅਹਿਮਦਾਬਾਦ (886 ਕਿਲੋਮੀਟਰ) ਰੂਟਸ ਸ਼ਾਮਲ ਹਨ।
ਸਮੁੰਦਰ ‘ਚ ਕਰੀਬ 280 ਮੀਟਰ ਲੰਬੀ ਸੁਰੰਗ ਬਣਾਈ ਜਾਵੇਗੀ
ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਡੀ.ਪੀ.ਆਰ. ਤਿਆਰ ਕਰਨ ਲਈ ਇਨ੍ਹਾਂ ਸਾਰੇ 7 ਰੂਟਸ ਦਾ ਡਾਟਾ ਜੁਟਾ ਰਹੀ ਹੈ। ਐੱਨ.ਐੱਚ.ਐੱਸ.ਆਰ.ਸੀ.ਐੱਲ. ਫਿਲਹਾਲ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਰੂਟ ਦਾ ਨਿਰਮਾਣ ਕਰਵਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 14 ਸਤੰਬਰ, 2017 ਨੂੰ 108 ਲੱਖ ਕਰੋੜ ਰੁਪਏ ਦੀ ਇਸ ਮਹੱਤਵਪੂਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। 508 ਕਿਲੋਮੀਟਰ ਲੰਬੇ ਇਸ ਰੂਟ ਲਈ ਭੂਮੀ ਐਕਵਾਇਰ ਦਾ ਕੰਮ ਲਗਭਗ ਪੂਰਾ ਹੋਣ ਵਾਲਾ ਹੈ। ਦਸੰਬਰ 2023 ਤੱਕ ਇਸ ਦੇ ਨਿਰਮਾਣ ਦਾ ਟੀਚਾ ਰੱਖਿਆ ਗਿਆ ਹੈ। ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਬੁਲੇਟ ਟਰੇਨ ਜ਼ਮੀਨ ਤੋਂ ਲੈ ਕੇ ਆਸਮਾਨ ਅਤੇ ਪਾਣੀ ਦੇ ਵਿਚੋਂ ਲੰਘੇਗੀ। ਇਸ ਲਈ ਸਮੁੰਦਰ ‘ਚ ਕਰੀਬ 280 ਮੀਟਰ ਲੰਬੀ ਸੁਰੰਗ ਬਣਾਈ ਜਾਵੇਗੀ।

News Credit :jagbani(punjabkesar)

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …