ਮੁੰਬਈ, 27 ਅਕਤੂਬਰ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਆਸਟਰੇਲੀਅਨ ਗਾਇਕਾ ਸੀਆ ਨੇ ਮਿਲ ਕੇ ਇਕ ਪੰਜਾਬੀ ਤੇ ਕੌਮਾਂਤਰੀ ਧੁਨਾਂ ਵਾਲਾ ਗੀਤ ‘ਹੱਸ ਹੱਸ’ ਤਿਆਰ ਕੀਤਾ ਹੈ ਜੋ ਅੱਜ ਦੋਵਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਸੰਗੀਤ ਨਿਰਮਾਤਾ ਗ੍ਰੇਗ ਕਰਸਟਨਿ ਹਨ। ਸੀਆ ਪੌਪ ਗਾਇਕਾ ਹੈ ਜੋ ‘ਚੀਪ ਥ੍ਰਿਲਜ਼’ ਅਤੇ ‘ਅਨਸਟੌਪੇਬਲ’ ਨਾਲ ਮਕਬੂਲ ਹੋਈ ਹੈ। ਉਸ ਨੇ ਪਹਿਲੀ ਵਾਰ ਪੰਜਾਬੀ ਗਾਇਕ ਨਾਲ ਮਿਲ ਕੇ ਗੀਤ ਗਾਇਆ ਹੈ। ਸੀਆ ਨੇ ਕਿਹਾ ਕਿ ਉਸ ਨੂੰ ਪੰਜਾਬੀ ਬੋਲਣ ਵਿਚ ਬਹੁਤ ਔਖ ਆਈ ਪਰ ਉਸ ਨੂੰ ਇਸ ਗੀਤ ਲਈ ਕੰਮ ਕਰਨਾ ਬਹੁਤ ਵਧੀਆ ਲੱਗਿਆ। ਦਿਲਜੀਤ ਨੇ ਕਿਹਾ, ‘ਸੀਆ ਨਾਲ ਮਿਲ ਕੇ ਗੀਤ ਗਾਉਣਾ ਬਹੁਤ ਵਧੀਆ ਲੱਗਿਆ। ਮੈਨੂੰ ਯਕੀਨ ਹੈ ਕਿ ਇਹ ਗੀਤ ਦੁਨੀਆ ਭਰ ਦੇ ਸਾਰੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਵੇਗਾ।’
ਕੌਮਾਂਤਰੀ ਹਸਤੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਦਿਲਜੀਤ ਦਾ ਨਵੀਨਤਮ ਗੀਤ ਹੈ। ਦਿਲਜੀਤ ਨੇ ਇਸ ਸਾਲ ਦੇ ਸ਼ੁਰੂ ਵਿਚ ਸੀਆ ਨਾਲ ਸਟੂਡੀਓ ਵਿੱਚ ਗੀਤ ਗਾਉਂਦਿਆਂ ਦੀਆਂ ਕੁਝ ਤਸਵੀਰਾਂ ਜਨਤਕ ਕੀਤੀਆਂ ਸਨ ਪਰ ਉਸ ਨੇ ਇਸ ਦੇ ਵੇਰਵੇ ਸਾਂਝੇ ਨਹੀਂ ਕੀਤੇ ਸਨ। ਇਸ ਤੋਂ ਪਹਿਲਾਂ ਇਸ ਸਾਲ ਅਪਰੈਲ ਵਿੱਚ ਕੋਚੇਲਾ ਸੰਗੀਤ ਸਮਾਗਮ ਵਿੱਚ ਪੇਸ਼ਕਾਰੀ ਦੇਣ ਵਾਲਾ ਉਹ ਪਹਿਲਾ ਪੰਜਾਬੀ ਗਾਇਕ ਬਣਿਆ ਸੀ। -ਪੀਟੀਆਈ
The post ਦਿਲਜੀਤ ਤੇ ਆਸਟਰੇਲੀਅਨ ਪੌਪ ਗਾਇਕਾ ਸੀਆ ਦਾ ਗੀਤ ‘ਹੱਸ ਹੱਸ’ ਰਿਲੀਜ਼ appeared first on punjabitribuneonline.com.
Source link
Asian Tribune Your Multilingual Newspaper covering World and local news News