Home / Punjabi News / ਦਲਿਤ ਬੱਚਿਆਂ ਦੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣ ਕਮਲਨਾਥ : ਪ੍ਰਿਯੰਕਾ

ਦਲਿਤ ਬੱਚਿਆਂ ਦੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣ ਕਮਲਨਾਥ : ਪ੍ਰਿਯੰਕਾ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ‘ਚ 2 ਦਲਿਤ ਬੱਚਿਆਂ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਕਮਲਨਾਥ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਯਕੀਨੀ ਕਰਵਾਉਣ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਇਕ ਮਾਂ ਹੋਣ ਦੇ ਨਾਤੇ ਇਸ ਘਟਨਾ ਦੀ ਬੇਰਹਿਮੀ ਅਤੇ ਅਣਮਨੁੱਖਤਾ ਨਾਲ ਮੈਨੂੰ ਡੂੰਘਾ ਦੁਖ ਹੋਇਆ। ਇਨ੍ਹਾਂ ਬੱਚਿਆਂ ਦਾ ਕੀ ਦੋਸ਼ ਸੀ ਅਤੇ ਇਨ੍ਹਾਂ ਦੀ ਮਾਂ ‘ਤੇ ਕੀ ਬੀਤ ਰਹੀ ਹੋਵੇਗੀ? ਕਮਲਨਾਥ ਜੀ ਨੂੰ ਅਪੀਲ ਹੈ ਕਿ ਅਪਰਾਧੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਯਕੀਨੀ ਕੀਤਾ ਜਾਵੇ ਕਿ ਭਵਿੱਖ ‘ਚ ਵੀ ਅਜਿਹੀਆਂ ਹਿੰਸਕ ਅਤੇ ਨਿੰਦਾਯੋਗ ਘਟਨਾਵਾਂ ਨਾ ਹੋਣ।”
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਭਾਵਖੇੜੀ ਪਿੰਡ ‘ਚ ਬੁੱਧਵਾਰ ਦੀ ਸਵੇਰ ਪੰਚਾਇਤ ਭਵਨ ਦੇ ਸਾਹਮਣੇ ਟਾਇਲਟ ਕਰਨ ‘ਤੇ 2 ਵਿਅਕਤੀਆਂ ਨੇ 2 ਦਲਿਤ ਬੱਚਿਆਂ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਸਿਰਸੋਦ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਆਰ.ਐੱਸ. ਧਾਕੜ ਨੇ ਦੱਸਿਆ ਕਿ ਪੁਲਸ ਨੇ ਮਾਮਲੇ ‘ਚ 2 ਦੋਸ਼ੀਆਂ ਹਾਕਿਮ ਯਾਦਵ ਅਤੇ ਉਸ ਦੇ ਭਰਾ ਰਾਮੇਸ਼ਵਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਘਟਨਾ ‘ਚ 2 ਹੀ ਵਿਅਕਤੀ ਕਥਿਤ ਤੌਰ ‘ਤੇ ਸ਼ਾਮਲ ਸਨ।

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …