Home / Punjabi News / ਮਜੀਠੀਆ ਨੇ ਸਿੱਧੂ ’ਤੇ ਸੇਧਿਆ ਨਿਸ਼ਾਨਾ

ਮਜੀਠੀਆ ਨੇ ਸਿੱਧੂ ’ਤੇ ਸੇਧਿਆ ਨਿਸ਼ਾਨਾ

ਮਜੀਠੀਆ ਨੇ ਸਿੱਧੂ ’ਤੇ ਸੇਧਿਆ ਨਿਸ਼ਾਨਾ

ਅੰਮ੍ਰਿਤਸਰ, 12 ਫਰਵਰੀ

ਅੰਮ੍ਰਿਤਸਰ (ਪੂਰਬੀ) ਸੀਟ ਤੋਂ ਚੋਣ ਲੜ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਲਾ ਦੀ ਸਬਜ਼ੀ ਮੰਡੀ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ ਅਤੇ ਦੋਸ਼ ਲਗਾਇਆ ਕਿ ਇਸ ਮੰਡੀ ਵਿੱਚ ਵਪਾਰੀਆਂ ਨੂੰ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਵਿੱਚ ਵਪਾਰ ਕਰਨਾ ਪੈ ਰਿਹਾ ਹੈ ਤੇ ਮੰਡੀ ਵਿੱਚ ਨਿਕਾਸੀ ਪ੍ਰਬੰਧ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੰਡੀ ਦੇ ਵਪਾਰੀ ਟੈਕਸਾਂ ਰਾਹੀਂ ਪੰਜਾਬ ਦੀ ਆਰਥਿਕਤਾ ਵਿੱਚ ਕਰੋੜਾਂ ਰੁਪਏ ਪਾ ਯੋਗਦਾਨ ਪਾਉਂਦੇ ਹਨ ਪਰ ਫਿਰ ਵੀ ਮੰਡੀ ਵਿੱਚ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਸਿੱਧੂ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਅਜਿਹਾ ਵਿਕਾਸ ਕੀਤਾ ਹੈ ਜਿਹੜਾ ਕਿਸੇ ਵੀ ਹਲਕੇ ਦਾ ਨਹੀਂ ਹੋਇਆ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਇਸ ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। -ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …