Home / Punjabi News / ਦਰਸ਼ਨ ਸਿੰਘ ਬੇਦੀ ਨੂੰ ਪ੍ਰੋ. ਹਰਦਿਲਬਾਗ ਸਿੰਘ ਗਿੱਲ ਯਾਦਗਾਰੀ ਐਵਾਰਡ

ਦਰਸ਼ਨ ਸਿੰਘ ਬੇਦੀ ਨੂੰ ਪ੍ਰੋ. ਹਰਦਿਲਬਾਗ ਸਿੰਘ ਗਿੱਲ ਯਾਦਗਾਰੀ ਐਵਾਰਡ

ਬਚਿੱਤਰ ਕੁਹਾੜ
ਐਡੀਲੇਡ, 12 ਦਸੰਬਰ

ਇੱਥੇ ਪ੍ਰੋ. ਹਰਦਿਲਬਾਗ ਸਿੰਘ ਗਿੱਲ ਯਾਦਗਾਰੀ ਟਰੱਸਟ ਸਾਊਥ ਆਸਟਰੇਲੀਆ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਟਰੱਸਟੀ ਮੈਂਬਰ ਵਿਜੈ ਬਹਾਦਰ ਸਿੰਘ ਗਿੱਲ, ਸ਼ਮੀ ਜਲੰਧਰੀ, ਲੱਕੀ ਸਿੰਘ, ਬਸ਼ਾਰਤ ਸ਼ਮੀ ਸਮੇਤ ਹੋਰ ਲੇਖਕਾਂ ਨੇ ਚੜ੍ਹਦੇ ਪੰਜਾਬ ਦੇ ਲੇਖਕ ਦਰਸ਼ਨ ਸਿੰਘ ਬੇਦੀ ਅਤੇ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਸ਼ਾਹਨਵਾਜ਼ ਖ਼ਾਨ ਸਵਾਤੀ ਨੂੰ ਪ੍ਰੋ. ਹਰਦਿਲਬਾਗ ਸਿੰਘ ਗਿੱਲ ਯਾਦਗਾਰੀ ਸਾਹਿਤਕ ਐਵਾਰਡ 2022 ਨਾਲ ਸਨਮਾਨਿਤ ਕੀਤਾ। ਸਾਹਿਤਕ ਸ਼ਾਮ ਦੌਰਾਨ ਦੋਹਾਂ ਪੰਜਾਬਾਂ ਦੇ ਹਾਜ਼ਰ ਕਵੀਆਂ ਨੇ ਮਰਹੂਮ ਲੇਖਕ ਪ੍ਰੋ. ਹਰਦਿਲਬਾਗ ਸਿੰਘ ਗਿੱਲ ਦੀਆਂ ਛਪੀਆਂ ਅਨੁਵਾਦਿਤ ਪੁਸਤਕਾਂ ‘ਤੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਮਰਹੂਮ ਲੇਖਕ ਪ੍ਰੋ. ਹਰਦਿਲਬਾਗ ਸਿੰਘ ਗਿੱਲ ਵੱਲੋਂ ਪੰਜਾਬੀ ਸਾਹਿਤ ਦਾ ਅੰਗਰੇਜ਼ੀ ਵਿੱਚ ਅਤੇ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਭਾਸ਼ਾ ਵਿੱਚ ਤਰਜਮਾ ਕੀਤੇ ਜਾਣ ਦੇ ਕਾਰਜ ਦੀ ਸ਼ਲਾਘਾ ਕੀਤੀ।


Source link

Check Also

ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਮੁੰਬਈ, 7 ਮਈ ਮੁੰਬਈ ਪੁਲੀਸ ਨੇ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ …