Home / Punjabi News / ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ ਨੌਜਵਾਨ ਭਾਰਤ

ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ ਨੌਜਵਾਨ ਭਾਰਤ

ਨਵੀਂ ਦਿੱਲੀ, 27 ਸਤੰਬਰ
ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਕਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਭਾਰਤ ਤੇਜ਼ੀ ਨਾਲ ਬੁਢਾਪੇ ਵਾਲੇ ਸਮਾਜ ਵਿੱਚ ਬਦਲ ਜਾਵੇਗਾ। ਭਾਰਤ ਦੁਨੀਆ ਵਿੱਚ ਅੱਲੜਾਂ ਅਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ। ਯੂਐੱਨਐੱਫਪੀਏ ਦੀ ‘ਇੰਡੀਆ ਏਜਿੰਗ ਰਿਪੋਰਟ 2023’ ਅਨੁਸਾਰ ਕੌਮੀ ਪੱਧਰ ‘ਤੇ ਬਜ਼ੁਰਗਾਂ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ) ਦੀ ਹਿੱਸੇਦਾਰੀ 2021 ਵਿੱਚ 10.1 ਪ੍ਰਤੀਸ਼ਤ ਸੀ, ਜੋ 2036 ਵਿੱਚ 15 ਪ੍ਰਤੀਸ਼ਤ ਅਤੇ 2050 ਵਿੱਚ 20.8 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ।ਰਿਪੋਰਟ ਵਿੱਚ ਕਿਹਾ ਹੈ, ‘ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਹੋ ਜਾਵੇਗੀ।’

The post ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ ਨੌਜਵਾਨ ਭਾਰਤ appeared first on punjabitribuneonline.com.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …