Home / Punjabi News / ਅਮਰੀਕਾ ਦੇ ਲੜਾਕੂ ਜਹਾਜ਼ ਨੇ ਕੈਨੇਡਾ ’ਤੇ ਉਡਦੀ ਸਿਲੰਡਰ ਦੇ ਆਕਾਰ ਵਾਲੀ ਵਸਤੂ ਨੂੰ ਫੁੰਡਿਆ

ਅਮਰੀਕਾ ਦੇ ਲੜਾਕੂ ਜਹਾਜ਼ ਨੇ ਕੈਨੇਡਾ ’ਤੇ ਉਡਦੀ ਸਿਲੰਡਰ ਦੇ ਆਕਾਰ ਵਾਲੀ ਵਸਤੂ ਨੂੰ ਫੁੰਡਿਆ

ਵਸ਼ਿੰਗਟਨ, 12 ਫਰਵਰੀ

ਅਮਰੀਕਾ ਦੇ ਐੱਫ-22 ਲੜਾਕੂ ਜਹਾਜ਼ ਨੇ ਕੈਨੇਡਾ ‘ਤੇ ਉਡਦੀ ਹੋਈ ਸਿਲੰਡਰ ਦੇ ਆਕਾਰ ਵਾਲੀ ਇਕ ਅਣਪਛਾਤੀ ਚੀਜ਼ ਨੂੰ ਹੇਠਾਂ ਸੁੱਟ ਲਿਆ ਹੈ। ਬੀਤੇ ਦੋ ਦਿਨਾਂ ਵਿੱਚ ਅਜਿਹੀ ਦੂਜੀ ਘਟਨਾ ਵਾਪਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਸਮਾਨ ‘ਤੇ ਉੱਡਦੇ ਚੀਨ ਦੇ ਜਾਸੂਸੀ ਗੁਬਾਰੇ ਨੂੰ ਬੀਤੇ ਸ਼ਨਿਚਰਵਾਰ ਐਟਲਾਂਟਿਕ ਮਹਾਸਾਗਰ ਵਿੱਚ ਡੇਗ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਤਰੀ ਯੂਕੋਨ ਖਿੱਤੇ ਵਿੱਚ ਡੇਗੀ ਗਈ ਇਸ ਵਸਤੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੀ ਫੌਜ ਵੱਲੋਂ ਇਸ ਵਸਤੂ ਦੇ ਮਲਬੇ ਨੂੰ ਇਕੱਠਾ ਕਰਕੇ ਉਸ ਦੀ ਜਾਂਚ ਕੀਤੀ ਜਾਵੇਗੀ। -ਰਾਇਟਰਜ਼


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …