Breaking News
Home / Punjabi News / ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਸਰਹੱਦਾਂ ’ਤੇ ਵਸੇ ਪਿੰਡਾਂ ਦਾ ਚੀਨ ਕਰ ਰਿਹੈ ਵਿਕਾਸ: ਵਾਈਟ ਪੇਪਰ

ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਸਰਹੱਦਾਂ ’ਤੇ ਵਸੇ ਪਿੰਡਾਂ ਦਾ ਚੀਨ ਕਰ ਰਿਹੈ ਵਿਕਾਸ: ਵਾਈਟ ਪੇਪਰ

ਬੀਜਿੰਗ, 21 ਮਈ

ਚੀਨ ਦੀ ਸਰਕਾਰ ਨੇ ਤਿੱਬਤ ਬਾਰੇ ਵਾਈਟ ਪੇਪਰ ਵਿਚ ਖੁਲਾਸਾ ਕੀਤਾ ਹੈ ਕਿ ਤਿੱਬਤ ਦੀਆਂ ਭਾਰਤ, ਭੂਟਾਨ ਤੇ ਨੇਪਾਲ ਨਾਲ ਲਗਦੀਆਂ ਸਰਹੱਦਾਂ ‘ਤੇ ਪਛੜੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੱਬਤ ਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ। ਇਹ ਸਰਹੱਦ ਹਿਮਾਲਿਆ ਖੇਤਰ ਵਿਚ ਚਾਰ ਹਜ਼ਾਰ ਕਿਲੋਮੀਟਰ ਲੰਬੀ ਹੈ। ਵਾਈਟ ਪੇਪਰ ਵਿਚ ਦੱਸਿਆ ਗਿਆ ਹੈ ਕਿ ਇਸ ਖੇਤਰ ਦੇ ਲੋਕ ਅਤਿ ਗਰੀਬੀ ਵਿਚ ਜੀਵਨ ਗੁਜ਼ਾਰਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਵਲੋਂ ਤਿੱਬਤ ਸਰਹੱਦ ‘ਤੇ ਵਸੇ ਪਿੰਡਾਂ ਦੇ ਵਿਕਾਸ ਲਈ ਹਰ ਸਾਲ ਵਿੱਤੀ ਸਰੋਤ ਵਧਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦਰਮਿਆਨ ਸਰਹੱਦ ਦਾ ਵਿਵਾਦ ਚਲਦਾ ਆ ਰਿਹਾ ਹੈ। ਚੀਨ ਅਰੁਣਾਂਚਲ ਪ੍ਰਦੇਸ਼ ਦੇ ਕੁਝ ਹਿੱਸੇ ਨੂੰ ਦੱਖਣੀ ਤਿੱਬਤ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਆ ਰਿਹਾ ਹੈ ਜਿਸ ਨੂੰ ਭਾਰਤ ਨੇ ਨਕਾਰਿਆ ਹੈ।-ਪੀਟੀਆਈ


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …