Home / Editorial / ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ

ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਵੋਮੈਨ ਸ਼ੈਲਟਰ ਵਿੱਚ ਤਕਰੀਬਨ, ਸਾਰੀਆਂ ਹੀ ਔਰਤਾਂ ਘਰੇਲੂ ਝਗੜਿਆਂ ਕਾਰਨ, ਸਿਟਰਿਸਫੁਲ ਹੁੰਦੀਆਂ ਹਨ। ਫ਼ਿਕਰਾਂ ਵਿੱਚ ਨੀਂਦ ਵੀ ਨਹੀਂ ਆਉਂਦੀ। ਐਸੀ ਹਾਲਤ ਵਿੱਚ ਪਾਗਲ-ਪਨ ਦੀ ਹਾਲਤ ਬਣ ਜਾਂਦੀ ਹੈ। ਔਰਤਾਂ ਭਾਵੇਂ ਮਰਦ ਤੋਂ ਚਤਰ ਦਿਮਾਗ਼ ਦੀਆਂ ਹੁੰਦੀਆਂ ਹਨ। ਜਿੰਨੀ ਤਿੱਖੀ ਬੁੱਧੀ ਹੋਵੇਗੀ। ਅਕਲ ਹਰ ਕੰਮ ਕਰਨ ਵਿੱਚ ਮਾਹਿਰ ਹੋਵੇਗੀ। ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ। ਐਸਾ ਵੀ ਨਹੀਂ ਹੈ। ਇਹ ਹਾਲਤ ਸਿਰਫ਼ ਪੰਜਾਬੀ, ਹਿੰਦੂ, ਮੁਸਲਿਮ ਔਰਤਾਂ ਦੀ ਹੀ ਹੈ। ਹਰ ਵਰਗ ਦੀਆਂ ਔਰਤਾਂ ਗੋਰੀਆਂ, ਕਾਲੀਆਂ, ਚੀਨਣਾਂ, ਫਿਲੀਪੀਨਣਾਂ, ਘਰੇਲੂ ਜੰਗ ਦਾ ਸ਼ਿਕਾਰ ਹੁੰਦੀਆਂ ਹਨ। ਐਸੀ ਹਾਲਤ ਵਿੱਚ ਹਰ ਉਮਰ ਦੀਆਂ ਬਹੁਤੀਆਂ ਔਰਤਾਂ ਸਿਗਰਟਾਂ ਤੇ ਹੋਰ ਨਸ਼ੇ ਕਰਦੀਆਂ ਹਨ। ਨਸ਼ੇ ਕਰ ਕੇ ਲਟਕਦੀਆਂ ਫਿਰਦੀਆਂ ਹਨ। ਕਈ ਤਾਂ ਹਰ 10 ਮਿੰਟ ਪਿੱਛੋਂ ਸਿਗਰਟ ਪੀਂਦੀਆਂ ਹਨ। ਦੋ-ਦੋ, ਚਾਰ-ਚਾਰ ਦੇ ਟੋਲੇ ਬਣਾਂ ਕੇ, ਇਮਾਰਤ ਤੋਂ ਬਾਹਰ ਸਿਗਰਟਾਂ ਪੀਣ ਜਾਂਦੀਆਂ ਹਨ। ਕਈ ਸਿਗਰਟ ਨੂੰ ਕੰਨ ਵਿੱਚ ਟੰਗ ਕੇ ਰੱਖਦੀਆਂ ਹਨ। ਕਈ ਚੰਗੀ ਤਰਾਂ ਟੌਹਰ ਕੱਢ ਕੇ, ਟੋਲੇ ਬਣਾਂ ਕੇ, ਰਾਤ ਨੂੰ ਘੁੰਮਣ ਜਾਂਦੀਆਂ ਹਨ। ਕਈਆਂ ਔਰਤਾਂ ਦੇ ਢਿੱਡ, ਧੋਣ, ਲੱਤਾਂ, ਪੱਟਾਂ, ਬਾਵਾ ਉੱਤੇ ਟੈਟੂ ਬਣੇ ਹੋਏ ਹਨ। ਸਰੀਰ ਦੇ ਉਸ ਹਿੱਸੇ ਨੂੰ ਨੰਗਾਂ ਰੱਖ ਕੇ, ਪਬਲਿਕ ਅੱਗੇ ਜਾਹਰ ਕਰਦੀਆਂ ਹਨ। ਸਾਰੀ ਰਾਤ ਪਾਗਲਾਂ ਦੀ ਤਰਾਂ ਘੁੰਮਦੀਆਂ ਹਨ। ਕਈਆਂ ਨੂੰ ਘਰ ਤੋਂ ਨਿਕਲ ਕੇ ਮਸਾਂ ਆਜ਼ਾਦੀ ਮਿਲਦੀ ਹੈ। ਇਹ ਮਰਦਾਂ ਨੂੰ ਮਾਤ ਪਾ ਰਹੀਆਂ ਹਨ। ਹਰ ਬੰਦੇ ਨੂੰ ਥੋੜੀ, ਬਹੁਤੀ ਪਰੇਸ਼ਾਨੀ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

ਆਪਣੇ-ਆਪ ਨੂੰ ਮਾੜੇ ਪਾਸੇ ਲਾ ਕੇ ਨਹੀਂ। ਹੋਰ ਬਹੁਤ ਚੰਗੇ ਰਸਤੇ ਹਨ। ਸ਼ੁਰੂ ਤੋਂ ਐਸੇ ਸ਼ੋਕ ਪਾਲਨੇ ਜ਼ਰੂਰੀ ਹਨ। ਟੈਲੀਵਿਜ਼ਨ ਦੇਖਣਾ, ਚੰਗੀਆਂ ਫ਼ਿਲਮਾਂ ਦੇਖਣਾ, ਧਾਰਮਿਕ ਗ੍ਰੰਥਿ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇੱਕ ਰਾਤ ਨੂੰ 2 ਵਜੇ ਸਨ। ਜਦੋਂ ਪੁਲੀਸ ਦਾ ਫ਼ੋਨ ਆਇਆ। ਕਲਸੀ ਨਾਮ ਦੀ ਕੁੜੀ ਨੂੰ ਉਸ ਦੇ ਭਰਾ ਨੇ ਕੁੱਟ ਕੇ, ਘਰੋਂ ਕੱਢ ਦਿੱਤਾ ਸੀ। ਰਾਤ ਦੇ 2 ਵਜੇ ਉਸ ਕੋਲ ਸੌਣ ਲਈ ਥਾਂ ਨਹੀਂ ਸੀ। ਭਰਾ ਦੀ ਜ਼ੁੰਮੇਵਾਰੀ ਦੇਖੋ। ਭਰਾ ਨੇ ਕਿੱਡਾ ਕੰਮ ਕੀਤਾ। ਉਹ ਜਵਾਨ ਕੁੜੀ ਸੀ। ਆਪ ਦੇ ਸਾਥੀ ਨੂੰ ਘਰ ਲੈ ਆਈ ਸੀ। ਸਾਥੀ ਤਾਂ ਵਿਚਾਲੇ ਹੀ ਛੱਡ ਕੇ ਭੱਜ ਗਿਆ। ਭਰਾ ਨੇ ਭੈਣ ਦੀ ਪਹਿਲਾਂ ਧੁਆਈ ਕੀਤੀ। ਫਿਰ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤੀ। ਉਹ ਸ਼ੈਲਟਰ ਵਿੱਚ ਆ ਗਈ। ਭਰਾ ਨੂੰ ਪੁਲੀਸ ਲੈ ਗਈ। ਭਰਾ ਵੀ ਇੱਕ ਦਿਨ ਆਪ ਘਰ ਗਰਲ ਫ੍ਰਇੰਡ ਲੈ ਆਇਆ ਸੀ। ਸਾਰੀ ਰਾਤ ਘਰ ਰੱਖੀ। ਉਸ ਨੂੰ ਚੰਗੇ-ਚੰਗੇ ਪਕਵਾਨ ਖੁਵਾਏ। ਸਾਰੀ ਰਾਤ ਕੰਮਰੇ ਵਿੱਚ ਭੜਥੂ ਪੈਦਾ ਰਿਹਾ। ਹੱਸਣ ਦੀਆਂ ਕਿਲਕਾਰੀਆਂ ਸੁਣਦੀਆਂ ਰਹੀਆਂ। ਉਹ ਕੁੜੀ ਸੈਕਸੀ ਕੱਪੜਿਆਂ ਵਿੱਚ, ਪੂਰੇ ਘਰ ਵਿੱਚ ਘੁੰਮਦੀ ਰਹੀ। ਐਸੇ ਭਰਾ ਨੂੰ ਕੋਈ ਪੁੱਛੇ,  ” ਜੇ ਤੂੰ ਆਪਦੀ ਸਰੀਰਕ ਸੰਤੁਸ਼ਟੀ ਲਈ, ਘਰ ਔਰਤ ਲਿਆ ਸਕਦਾਂ ਹੈ। ਉਹ ਵੀ ਜੁਵਾਨ ਭੈਣ ਦੇ ਸਹਮਣੇ, ਉਸ ਔਰਤ ਨੂੰ ਬੰਦ ਕੰਮਰੇ ਵਿੱਚ ਰੱਖ ਸਕਦਾਂ ਹੈ। ਫਿਰ ਆਪਦੀ ਭੈਣ ਲਈ ਨਜ਼ਰੀਆ ਕਿਉਂ ਬਦਲਦਾ ਹੈ? ਕੀ ਤੇਰੀ ਭੈਣ ਇੱਕ ਮੁੰਡੇ ਨਾਲ ਚਾਰ ਦਿਵਾਰੀ ਅੰਦਰ ਸੁਰੱਖਿਤ ਸੀ? ਜਾਂ ਕੀ ਅੱਧੀ ਰਾਤ ਨੂੰ ਭੈਣ ਨੂੰ ਘਰੋਂ ਬਾਹਰ ਕੱਢ ਕੇ, ਉਸ ਦੀ ਇੱਜ਼ਤ ਨੂੰ ਖ਼ਤਰਾ ਵੱਧ ਗਿਆ ਹੈ? ”

ਮਾਰ ਕੁੱਟ ਕਰਨ ਨਾਲੋਂ, ਰੋਲਾ ਕਰਨ ਨਾਲੋਂ, ਬੈਠ ਕੇ ਗੱਲਾਂ ਬਾਤਾਂ ਨਾਲ ਗੱਲ ਸੌਖਿਆਂ ਨਿਬੜ ਜਾਂਦੀ ਹੈ। ਮਾਰ ਕੁੱਟ ਕਰੋਲ, ਰੋਲਾ ਪਾ ਲਵੋ। ਅੰਤ ਵਿੱਚ ਗੱਲ ਸ਼ਬਦਾਂ ਦੇ ਵੰਟਦਰੇ ਨਾਲ ਮੁੱਕਣੀ ਹੈ। ਚਾਹੇ ਪੁਲੀਸ, ਅਦਾਲਤ ਤੱਕ ਪਹੁੰਚ ਜਾਵੋ। ਚਾਹੇ ਘਰ ਵਿੱਚ ਬੈਠ ਕੇ ਮਾਮਲਾ ਸਮਝਾ ਲਵੋ। ਚਾਹੇ ਚਾਰ ਸਿਆਣੇ ਬੰਦੇ ਵਿੱਚ ਗੱਲ ਕਰ ਲਵੋ। ਸਬ ਤੋਂ ਵੱਧ ਚੰਗਾ ਹੈ। ਪਬਲਿਕ ਵਿੱਚ ਤਮਾਸ਼ਾਂ ਬੱਣਨ ਨਾਲੋ, ਜਿਸ ਨਾਲ ਨਰਾਜ਼ਗੀ ਹੈ। ਉਸ ਨਾਲ ਗੱਲ-ਬਾਤ ਕਰਕੇ, ਮਾਮਲਾ ਸੁਲਝਾ ਲਿਆ ਜਾਵੇ। ਦੋਂਨਾਂ ਲਈ ਮੁੜ ਕੇ ਸੁਖ ਚੈਨ ਬਹਾਲ ਹੋ ਸਕਦਾ ਹੈ। ਕਲਸੀ ਤੇ ਉਸ ਦਾ ਭਰਾ ਘਰ ਵਿੱਚ ਗੱਲ ਸੁਲਝਾ ਲੈਂਦੇ ਚੰਗਾ ਸੀ। ਕਲਸੀ ਦੇ ਸ਼ੈਲਟਰ ਵਿੱਚ ਆ ਜਾਣ ਨਾਲ, ਸੋਸ਼ਲ ਵਰਕਰਾਂ ਨੇ, ਛੇਤੀ ਕੀਤੇ ਕੇਸ ਨਿੱਬੜਨ ਨਹੀਂ ਦਿੱਤਾ। ” ਰਿਸ਼ਤਿਆਂ ਤੋਂ ਬਹੁਤ ਖ਼ਤਰਾ ਹੈ। ” ਕਹਿ ਕੇ, ਮਾਰ-ਕੁੱਟ ਕਰਨ ਵਾਲੇ ਭਰਾ ਨੂੰ, ਕਲਸੀ ਤੇ ਉਸ ਰਹਿਣ ਵਾਲੀ ਥਾਂ ਦੇ ਨੇੜੇ ਨਹੀਂ ਆਉਣ ਦਿੱਤਾ। ਅਲੱਗ-ਅਲੱਗ ਹੋ ਜਾਣ ਕਾਰਨ, ਭੈਣ-ਭਰਾ ਵਿੱਚ ਗੱਲ-ਬਾਤ ਨਾਂ ਹੋ ਸਕੀ। ਪੁਲੀਸ ਦੇ ਬਿਆਨ ਦੇਣ ਉੱਤੇ, ਉਸ ਨੂੰ 3 ਸਾਲਾਂ ਦੀ ਸਜ਼ਾ ਹੋ ਗਈ। ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …