Breaking News
Home / Punjabi News / ਤਿੰਨ ਯਾਤਰੀਆਂ ਸਣੇ ਚੀਨ ਦਾ ਪੁਲਾੜ ਯਾਨ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ਤਿਆਨਹੇ ਪਹੁੰਚਿਆ

ਤਿੰਨ ਯਾਤਰੀਆਂ ਸਣੇ ਚੀਨ ਦਾ ਪੁਲਾੜ ਯਾਨ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ਤਿਆਨਹੇ ਪਹੁੰਚਿਆ

ਪੇਈਚਿੰਗ/ਜਿਯੁਕਵਾਨ, 17 ਜੂਨ

ਇਕ ਚੀਨੀ ਪੁਲਾੜ ਯਾਨ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਗੋਬੀ ਮਾਰੂਥਲ ਤੋਂ ਰਵਾਨਾ ਹੋਣ ਤੋਂ ਕੁਝ ਘੰਟਿਆਂ ਬਾਅਦ ਅੱਜ ਸਫ਼ਲਤਾਪੂਰਵਕ ਦੇਸ਼ ਦੇ ਨਵੇਂ ਬਣ ਰਹੇ ਪੁਲਾੜ ਸਟੇਸ਼ਨ ਤਿਆਨਹੇ ਪਹੁੰਚ ਗਿਆ। ਇਸ ਯਾਨ ਦਾ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ‘ਤੇ ਪਹੁੰਚਣਾ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਦੀਆਂ ਪੁਲਾੜ ਖੋਜ ਸਬੰਧੀ ਯੋਜਨਾਵਾਂ ਅਤੇ ਆਪਣੇ ਆਪ ਨੂੰ ਇਕ ਮੋਹਰੀ ਪੁਲਾੜ ਸ਼ਕਤੀ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਵੱਲ ਇਕ ਮੀਲ ਪੱਥਰ ਸਾਬਿਤ ਹੋਵੇਗਾ। ਚਾਈਨਾ ਮੈਨਡ ਸਪੇਸ ਏਜੰਸੀ (ਸੀਐੱਮਐੱਸਏ) ਮੁਤਾਬਕ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ ਸ਼ੈਨਜ਼ੂ-12 ਪੁਲਾੜ ਯਾਨ ਛੇ ਘੰਟੇ ਬਾਅਦ ਅੱਜ ਦੁਪਹਿਰੇ ਸਫ਼ਲਤਾਪੂਰਵਕ ਪੁਲਾੜ ਸਟੇਸ਼ਨ ਦੇ ਕੋਰ ਮੋਡਿਊਲ ਤਿਆਨਹੇ ਨਾਲ ਜੁੜ ਗਿਆ।

ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਦੀ ਖ਼ਬਰ ਅਨੁਸਾਰ ਇਹ ਪੁਲਾੜ ਯਾਨ ਅੱਜ ਸਵੇਰੇ ਲਾਂਚ ਕੀਤਾ ਗਿਆ ਸੀ ਅਤੇ ਪੇਈਚਿੰਗ ਦੇ ਸਮੇਂ ਅਨੁਸਾਰ ਇਹ ਅੱਜ ਬਾਅਦ ਦੁਪਹਿਰ 3.54 ਵਜੇ ਤਿਆਨਹੇ ਦੇ ਅਗਲੇ ਹਿੱਸੇ ਨਾਲ ਜੁੜ ਗਿਆ। ਰਿਪੋਰਟ ਅਨੁਸਾਰ ਇਸ ਪ੍ਰਕਿਰਿਆ ਵਿਚ ਤਕਰੀਬਨ 6.5 ਘੰਟੇ ਦਾ ਸਮਾਂ ਲੱਗਿਆ।

ਤਿਆਨਹੇ ‘ਤੇ ਉਤਰਨ ਤੋਂ ਬਾਅਦ ਪੁਲਾੜ ਯਾਤਰੀ ਨੀ ਹੈਸ਼ੇਂਗ (56), ਲਿਊ ਬੌਮਿੰਗ (54) ਅਤੇ ਟੈਂਗ ਹੌਂਗਬੋ (45) ਤਿੰਨ ਮਹੀਨਿਆਂ ਦੀ ਮੁਹਿੰਮ ‘ਤੇ ਉੱਥੇ ਰਹਿਣਗੇ। ਉਹ ਪੁਲਾੜ ਸਟੇਸ਼ਨ ਦੇ ਨਿਰਮਾਣ ਨਾਲ ਸਬੰਧਤ ਕੰਮ ਕਰਨਗੇ, ਜਿਸ ਦੇ ਅਗਲੇ ਸਾਲ ਤੱਕ ਤਿਆਰ ਹੋਣ ਦੀ ਆਸ ਹੈ। ਹੈਸ਼ੇਂਗ ਨੇ ਧਰਤੀ ਦੇ ਘੇਰੇ ਕੋਲ ਪਹੁੰਚਣ ‘ਤੇ ਕਿਹਾ, ”ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।” ਉਹ ਇਸ ਤੋਂ ਪਹਿਲਾਂ ਵੀ ਦੋ ਪੁਲਾੜ ਮੁਹਿੰਮਾਂ ਵਿਚ ਜਾ ਚੁੱਕੇ ਹਨ। ਇਹ ਚੀਨ ਦੀ ਸਭ ਤੋਂ ਲੰਬੀ ਤੇ ਕਰੀਬ ਪੰਜ ਸਾਲਾਂ ਵਿਚ ਪਹਿਲੀ ਮਨੁੱਖੀ ਪੁਲਾੜ ਮੁਹਿੰਮ ਹੋਵੇਗੀ।

-ਪੀਟੀਆਈ


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …