Home / Punjabi News / ਤਿੰਨ ਬੱਸਾਂ ਖਰਾਬ ਹੋਣ ਕਾਰਨ ਖਾਨਪੁਰ ਵਿੱਚ ਲੱਗਿਆ ਜਾਮ

ਤਿੰਨ ਬੱਸਾਂ ਖਰਾਬ ਹੋਣ ਕਾਰਨ ਖਾਨਪੁਰ ਵਿੱਚ ਲੱਗਿਆ ਜਾਮ

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਦੱਖਣੀ ਦਿੱਲੀ ਦੇ ਖ਼ਾਨਪੁਰ ਵਿੱਚ ਇਕ ਪਾਸੇ ਦਿੱਲੀ ਮੈਟਰੋ ਦੇ ਚੌਥੇ ਪੜਾਅ ਦਾ ਕੰਮ ਚੱਲਦਾ ਹੋਣ ਕਰਕੇ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ ਤੇ ਦੂਜੇ ਪਾਸੇ ਅੱਜ ਤਿੰਨ ਸਵਾਰੀ ਬੱਸਾਂ ਖਾਨਪੁਰ ਤੋਂ ਹਮਦਰਦ ਨੂੰ ਜਾਣ ਵਾਲੇ ਰਾਹ ਵਿਚ ਖਰਾਬ ਹੋਣ ਕਰਕੇ ਲੋਕਾਂ ਲਈ ਮੁਸੀਬਤ ਬਣ ਗਈ। ਦਿੱਲੀ ਦੇ ਲੋਕਾਂ ਨੂੰ ਜਾਮ ਨਾਲ ਜੂਝਣਾ ਪਿਆ। ਦਿੱਲੀ ਟਰੈਫਿਕ ਪੁਲੀਸ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ, ‘‘ਖ਼ਾਨਪੁਰ ਤੋਂ ਹਮਦਰਦ ਨੂੰ ਜਾਣ ਵਾਲੇ ਕੈਰੇਜਵੇਅ ਵਿੱਚ ਐੱਮਬੀ ਰੋਡ ’ਤੇ ਕ੍ਰਮਵਾਰ ਬੱਤਰਾ ਹਸਪਤਾਲ, ਪਿੱਪਲ ਚੌਕ ਅਤੇ ਹਮਦਰਦ ਟੀ-ਪੁਆਇੰਟ ਨੇੜੇ ਤਿੰਨ ਬੱਸਾਂ ਖਰਾਬ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ।’’

The post ਤਿੰਨ ਬੱਸਾਂ ਖਰਾਬ ਹੋਣ ਕਾਰਨ ਖਾਨਪੁਰ ਵਿੱਚ ਲੱਗਿਆ ਜਾਮ appeared first on Punjabi Tribune.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …