Home / Punjabi News / ਤਾਲਿਬਾਨ ਨੇ ਜ਼ਬਤ ਕੀਤੀ ਨਕਦੀ ਅਤੇ ਸੋਨਾ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਾਇਆ

ਤਾਲਿਬਾਨ ਨੇ ਜ਼ਬਤ ਕੀਤੀ ਨਕਦੀ ਅਤੇ ਸੋਨਾ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਾਇਆ

ਤਾਲਿਬਾਨ ਨੇ ਜ਼ਬਤ ਕੀਤੀ ਨਕਦੀ ਅਤੇ ਸੋਨਾ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਾਇਆ

ਕਾਬੁਲ, 16 ਸਤੰਬਰ

ਤਾਲਿਬਾਨ ਨੇ ਮੁਲਕ ਦੇ ਕੇਂਦਰੀ ਬੈਂਕ ‘ਦਾ ਅਫਗਾਨਿਸਤਾਨ ਬੈਂਕ’ (ਡੀਏਬੀ) ਨੂੰ 12.3 ਮਿਲੀਅਨ ਦੀ ਨਕਦੀ ਅਤੇ ਕੁਝ ਸੋਨਾ ਸੌਂਪਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ। ਸ਼ਿਨਹੂਆ ਖ਼ਬਰ ਏਜੰਸੀ ਨੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਨਕਦੀ ਅਤੇ ਸੋਨੇ ਦੀਆਂ ਛੜਾਂ ਸਾਬਕਾ ਪ੍ਰਸ਼ਾਸਕੀ ਅਧਿਕਾਰੀ ਅਤੇ ਸਾਬਕਾ ਸਰਕਾਰ ਦੀ ਖੁਫੀਆ ਏਜੰਸੀ ਦੇ ਸਥਾਨਕ ਦਫ਼ਤਰ ਤੋਂ ਜ਼ਬਤ ਕੀਤੀ ਗਈ ਸੀ, ਜੋ ‘ਦਾ ਅਫਗਾਨਿਸਤਾਨ ਬੈਂਕ’ ਨੂੰ ਸੌਂਪੀ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਅਧਿਕਾਰੀ ਨੇ ਇਹ ਪੂੰਜੀ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਪਾਰਦਰਸ਼ਤਾ ਅਤੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੇਂਦਰੀ ਬੈਂਕ ਦੇ ਕਾਰਜਕਾਰੀ ਗਵਰਨਰ ਮੁਹੰਮਦ ਇਦਰੀਸ ਨੇ ਕਮਰਸ਼ੀਅਲ ਬੈਂਕ ਵਿੱਚ ਅਫਗਾਨਾਂ ਦੀ ਪੂੰਜੀ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ। -ਏਜੰਸੀ


Source link

Check Also

ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ

ਵੈਨਕੂਵਰ (ਕੈਨੇਡਾ), 25 ਜੂਨ ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ …