Home / Punjabi News / ਡੱਬਵਾਲੀ ਮੋਰਚਾ: ਭਾਕਿਯੂ ਸਿੱਧੂਪੁਰ ਵੱਲੋਂ ਕੱਲ੍ਹ ਦਿੱਲੀ ਕੂਚ ਦਾ ਐਲਾਨ

ਡੱਬਵਾਲੀ ਮੋਰਚਾ: ਭਾਕਿਯੂ ਸਿੱਧੂਪੁਰ ਵੱਲੋਂ ਕੱਲ੍ਹ ਦਿੱਲੀ ਕੂਚ ਦਾ ਐਲਾਨ

ਇਕਬਾਲ ਸਿੰਘ ਸ਼ਾਂਤ

ਲੰਬੀ/ਡੱਬਵਾਲੀ, 15 ਜੁਲਾਈ
ਸ਼ੰਭੂ ਬਾਰਡਰ ਖੋਲ੍ਹਣ ਬਾਰੇ ਹਾਈਕੋਰਟ ਦੇ ਹੁਕਮਾਂ ਮਗਰੋਂ ਭਾਕਿਯੂ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋ 16 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੋਰਚੇ ਤੋਂ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਦੇ ਇਸ ਫੈਸਲੇ ਨਾਲ ਪੰਜ ਮਹੀਨੇ ਤੋਂ ਕੌਮੀ ਮਾਰਗ 9 ‘ਤੇ ਖੜ੍ਹੇ ਕਿਸਾਨਾਂ ਦੇ ਵਹੀਕਲਾਂ ਕਰਕੇ  ਆਵਾਜਾਈ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਬਲਾਕ ਲੰਬੀ ਦੇ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਕੱਲ੍ਹ ਸਵੇਰੇ 11 ਵਜੇ ਕਿਸਾਨ ਦਿੱਲੀ ਕੂਚ ਲਈ ਵਹੀਰਾਂ ਘੱਤਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਕੂਚ ਬਾਰੇ ਫੈਸਲਾ ਕੱਲ੍ਹ ਦੇਰ ਸ਼ਾਮ ਭਾਕਿਯੂ ਸਿੱਧੂਪੁਰ ਦੇ ਤਿੰਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ ਅਤੇ ਬਠਿੰਡਾ ਦੀ ਲੀਡਰਸ਼ਿਪ ਵੱਲੋਂ ਕੀਤੀ ਮੀਟਿੰਗ ‘ਚ ਲਿਆ ਗਿਆ।

The post ਡੱਬਵਾਲੀ ਮੋਰਚਾ: ਭਾਕਿਯੂ ਸਿੱਧੂਪੁਰ ਵੱਲੋਂ ਕੱਲ੍ਹ ਦਿੱਲੀ ਕੂਚ ਦਾ ਐਲਾਨ appeared first on Punjabi Tribune.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …