Home / World / ਡਾ. ਮਹਿੰਦਰ ਸਿੰਘ ਰੰਧਾਵਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਲਿਆਵਾਂਗੇ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ : ਸਿੱਧੂ

ਡਾ. ਮਹਿੰਦਰ ਸਿੰਘ ਰੰਧਾਵਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਲਿਆਵਾਂਗੇ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ : ਸਿੱਧੂ

ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸਿੱਧੂ ਵੱਲੋਂ ਪੰਜਾਬ ਕਲਾ ਭਵਨ ਵਿਖੇ ਸੱਤ ਰੋਜ਼ਾ ਡਾ.ਐਮ.ਐਸ.ਰੰਧਾਵਾ ਸਾਹਿਤ ਤੇ ਕਲਾ ਉਤਸਵ ਦਾ ਆਗਾਜ਼
ਰੰਧਾਵਾ ਸੁਮੱਚੀ ਪੰਜਾਬੀਅਤ ਲਈ ਚਾਨਣ ਮੁਨਾਰਾ: ਸੁਰਜੀਤ ਪਾਤਰ
ਗੁਲਜ਼ਾਰ ਸਿੰਘ ਸੰਧੂ ਨੇ ਰੰਧਾਵਾ ਦੀ ਜ਼ਿੰਦਗੀ ਦੇ ਅਹਿਮ ਪਹਿਲੂਆਂ ‘ਤੇ ਪਾਇਆ ਚਾਨਣਾ
ਵਰਿਆਮ ਸੰਧੂ, ਜਤਿੰਦਰ ਕੌਰ ਤੇ ਜੋਗਿੰਦਰ ਸਿੰਘ ਕੈਰੋਂ ‘ਪੰਜਾਬ ਦਾ ਗੌਰਵ’ ਪੁਰਸਕਾਰ ਨਾਲ ਸਨਮਾਨਤ
ਚੰਡੀਗੜ – ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੱਤ ਰੋਜ਼ਾ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਦਾ ਆਗਾਜ਼ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਵੱਲੋਂ ਚਿਤਵੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ ਖੜੀ ਕੀਤੀ ਜਾਵੇਗੀ। ਸ. ਸਿੱਧੂ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਲਾ ਪ੍ਰੀਸ਼ਦ ਦੇ ਬੈਨਰ ਹੇਠ ਡਾ.ਸੁਰਜੀਤ ਪਾਤਰ ਦੀ ਅਗਵਾਈ ਵਿੱਚ ਕਲਚਰ ਪਾਰਲੀਮੈਂਟ ਬਣਾ ਕੇ ਅਸ਼ਲੀਲ ਤੇ ਲੱਚਰ ਗਾਇਕੀ ਵਿਰੁੱਧ ਲਾਮਬੰਦ ਹੋਇਆ ਜਾਵੇ।
ਅੱਜ ਇਥੇ ਸੈਕਟਰ-16 ਸਥਿਤ ਕਲਾ ਭਵਨ ਦੇ ਵਿਹੜੇ ਵਿੱਚ ਸ. ਸਿੱਧੂ ਨੇ ਸ਼ਮਾਂ ਰੌਸ਼ਨ ਕਰ ਕੇ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਸ਼ੁਰੂ ਕਰਨ ਤੋਂ ਪਹਿਲਾਂ ਸ਼ੋਭਾ ਸਿੰਘ ਆਰਟ ਗੈਲਰੀ ਵਿਖੇ ਡਾ. ਰੰਧਾਵਾ ਦੀ ਜੀਵਨ ਨਾਲ ਜੁੜੀਆਂ ਘਟਨਾਵਾਂ ਆਧਾਰਿਤ ਲਗਾਈ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਸ. ਸਿੱਧੂ ਨੇ ਸੰਬੋਧਨ ਕਰਦਿਆਂ ਡਾ.ਰੰਧਾਵਾ ਨੂੰ ਸੱਚਾ ਕਰਮਯੋਗੀ ਅਤੇ ਬਹੁਪੱਖੀ ਸਖਸ਼ੀਅਤ ਦਾ ਮਾਲਕ ਦੱਸਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਰਸੇ ਵਿੱਚ ਅਜਿਹੇ ਇਨਸਾਨ ਦੀ ਸੋਚ ਅਤੇ ਮਾਰਗ ਦਰਸ਼ਨ ਮਿਲਿਆ ਹੈ। ਉਨ•ਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਨੂੰ ਰੰਧਾਵਾ ਹੁਰਾਂ ਵਰਗੀ ਸੋਚ ਦੀ ਲੋੜ ਹੈ ਜੋ ਸਾਨੂੰ ਪ੍ਰੇਰਨਾ ਦਿੰਦੀ ਹੈ। ਉਨ•ਾਂ ਕਿਹਾ ਕਿ ਕਲਾ ਪ੍ਰੀਸ਼ਦ ਦੀਆਂ ਗਤੀਵਿਧੀਆਂ ਨੂੰ ਪਿੰਡਾਂ ਤੱਕ ਲਿਜਾਣ ਅਤੇ ਕਲਚਰ ਪਾਰਲੀਮੈਂਟ ਸਥਾਪਤ ਕਰਨ ਦੇ ਟੀਚੇ ਨੂੰ ਡਾ.ਪਾਤਰ ਦੀ ਅਗਵਾਈ ਹੇਠ ਪੂਰਾ ਕੀਤਾ ਜਾਵੇਗਾ। ਉਨ•ਾਂ ਪੰਜਾਬ ਕਲਾ ਪ੍ਰੀਸ਼ਦ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ•ਾਂ ਡਾ.ਰੰਧਾਵਾ ਦੇ ਜਨਮ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਮਨਾ ਕੇ ਉਨ•ਾਂ ਦੀ ਸੋਚ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਡਾ.ਰੰਧਾਵਾ ਸਮੁੱਚੀ ਪੰਜਾਬੀਅਤ ਲਈ ਚਾਨਣ ਮੁਨਾਰਾ ਹੈ ਅਤੇ ਉਨ•ਾਂ ਦਾ ਅੱਜ ਵੀ ਇਸ ਖਿੱਤੇ ਦੇ ਕਣ-ਕਣ ਵਿੱਚ ਵਾਸ ਹੈ। ਉਨ•ਾਂ ਕਿਹਾ ਕਿ ਫਸਲਾਂ, ਰੁੱਖਾਂ, ਫੁੱਲਾਂ, ਮਿਊਜ਼ੀਅਮਾਂ ਅਤੇ ਕਲਾਕਾਰਾਂ ਵਿੱਚੋਂ ਡਾ.ਰੰਧਾਵਾ ਦੇ ਦਰਸ਼ਨ ਹੁੰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੁਲਾਏ ਪ੍ਰਸਿੱਧ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਡਾ.ਰੰਧਾਵਾ ਦੀ ਨਿੱਜੀ ਜ਼ਿੰਦਗੀ ਅਤੇ ਪ੍ਰਸ਼ਾਸਕੀ ਕਾਰਜਕੁਸ਼ਲਤਾ ਨਾਲ ਜੁੜੀਆਂ ਕਈ ਘਟਨਾਵਾਂ ਸੁਣਾਈਆਂ ਜਿਸ ਦੀ ਸਰੋਤਿਆਂ ਨੇ ਬਹੁਤ ਦਾਦ ਦਿੱਤੀ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਡਾ.ਰੰਧਾਵਾ ਸਾਹਿਤ ਤੇ ਕਲਾ ਪ੍ਰੇਮੀ ਸਨ ਉਥੇ ਬਹੁਤ ਹੀ ਕਾਬਲ ਪ੍ਰਸ਼ਾਸਕ ਅਤੇ ਹਾਜ਼ਰ ਜੁਆਬ ਸਨ। ਉਨ•ਾਂ ਆਪਣੇ ਮੌਖਾਲੀਆਂ ਅੰਦਾਜ਼ ਵਿੱਚ ਗੱਲਾਂ ਸੁਣਾਉਂਦਿਆਂ ਖੂਬ ਮਾਹੌਲ ਬੰਨਿ•ਆ।
ਇਸ ਮੌਕੇ ਕਲਾ ਪ੍ਰੀਸ਼ਦ ਵੱਲੋਂ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਰੰਗਮੰਚ ਦੀ ਉੱਘੀ ਅਦਾਕਾਰਾ ਜਤਿੰਦਰ ਕੌਰ ਨੂੰ ‘ਪੰਜਾਬ ਦਾ ਗੌਰਵ’ ਪੁਰਸਕਾਰ ਅਤੇ ਲੋਕਧਾਰਾ ਨਾਲ ਜੁੜੇ ਕਹਾਣੀਕਾਰ ਜੋਗਿੰਦਰ ਸਿੰਘ ਕੈਰੋਂ ਨੂੰ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਿਸ ਵਿੱਚ ਇਕ-ਇਖ ਲੱਖ ਰੁਪਏ ਦਾ ਨਗਦ ਇਨਾਮ ਵੀ ਦਿੱਤਾ। ਇਸ ਮੌਕੇ ਗੁਲਜ਼ਾਰ ਸਿੰਘ ਸੰਧੂ, ਡਾ.ਰੰਧਾਵਾ ਦੇ ਪੋਤਰੇ ਸਤਿੰਦਰ ਰੰਧਾਵਾ, ਲੋਕ ਗਾਇਕਾ ਸੁੱਖੀ ਬਰਾੜ ਦਾ ਵੀ ਸਨਮਾਨ ਕੀਤਾ ਗਿਆ।
Êਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਕਲਾ ਉਤਸਵ ਦੌਰਾਨ ਹੀ ਆਉਂਦੇ ਦਿਨਾਂ ਵਿੱਚ ਬੀ.ਐਨ.ਗੋਸਵਾਮੀ ਨੂੰ ਵੀ ‘ਪੰਜਾਬ ਦਾ ਗੌਰਵ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ, ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ ਤੇ ਹਰਭਜਨ ਸਿੰਘ ਹੁੰਦਲ ਨੂੰ ਉਨ•ਾਂ ਦੇ ਘਰ ਜਾ ਕੇ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਰਾਮਗੜ•ੀਆ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦੋ ਪੰਜਾਬੀ ਗਰੁੱਪ ਗੀਤ ‘ਸਾਡੀ ਸ਼ਾਨ ਪੰਜਾਬੀ, ਸਾਡੀ ਪਹਿਚਾਣ ਪੰਜਾਬੀ, ਸਾਡੀ ਜਿੰਦ-ਜਾਨ ਪੰਜਾਬੀ, ਸਾਡੀ ਮਾਣ ਪੰਜਾਬੀ’ ਅਤੇ ‘ਤੂੰ ਰਾਣੀ ਪੰਜ ਦਰਿਆਵਾਂ ਦੀ, ਕਿਉਂ ਰਹੇ ਗੋਲੀ ਬਣ ਕੇ’ ਗਾ ਕੇ ਮਾਹੌਲ ਨੂੰ ਸੰਗੀਤਕ ਰੰਗ ਦਿੱਤਾ। ਇਸ ਮੌਕੇ ਕਲਾ ਪ੍ਰੀਸ਼ਦ ਦੀ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਲੋਕ ਗਾਇਕ ਪੰਮੀ ਬਾਈ, ਡਾ.ਸੁਰਿੰਦਰ ਗਿੱਲ, ਡਾ.ਦੀਪਕ ਸ਼ਰਮਾ ਤੇ ਡਾ.ਸਾਹਿਬ ਸਿੰਘ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …