Home / Punjabi News / ਜੰਮੂ ਕਸ਼ਮੀਰ : ਪਹਿਲਗਾਮ ਮਾਰਗ ‘ਤੇ ਅਮਰਨਾਥ ਯਾਤਰਾ ਬਹਾਲ

ਜੰਮੂ ਕਸ਼ਮੀਰ : ਪਹਿਲਗਾਮ ਮਾਰਗ ‘ਤੇ ਅਮਰਨਾਥ ਯਾਤਰਾ ਬਹਾਲ

ਜੰਮੂ ਕਸ਼ਮੀਰ : ਪਹਿਲਗਾਮ ਮਾਰਗ ‘ਤੇ ਅਮਰਨਾਥ ਯਾਤਰਾ ਬਹਾਲ

ਸ਼੍ਰੀਨਗਰ— ਜੰਮੂ ਕਸ਼ਮੀਰ ‘ਚ ਭਾਰੀ ਬਾਰਿਸ਼ ਤੋਂ ਬਾਅਦ ਬੰਦ ਕੀਤੀ ਗਈ ਅਮਰਨਾਥ ਯਾਤਰਾ ਸ਼ੁੱਕਰਵਾਰ ਨੂੰ ਪਹਿਲਗਾਮ ਮਾਰਗ ‘ਤੇ ਬਹਾਲ ਹੋ ਗਈ ਹੈ। ਹਾਲਾਂਕਿ ਬਾਲਟਾਲ ਮਾਰਗ ‘ਤੇ ਇਹ ਯਾਤਰਾ ਤੀਜੇ ਦਿਨ ਵੀ ਮੁਲਤਵੀ ਹੈ। 28 ਜੂਨ ਨੂੰ ਸ਼ੁਰੂ ਹੋਈ ਤੀਰਥ ਯਾਤਰਾ ਲਈ ਹੁਣ ਤੱਕ 2 ਲੱਖ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁੱਕੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ, ”ਮੌਸਮ ਸਾਫ ਹੋਣ ਤੋਂ ਬਾਅਦ ਤੀਰਥ ਯਾਤਰੀਆਂ ਨੂੰ ਪਹਿਲਗਾਮ ਆਧਾਰ ਕੈਂਪਾਂ ਤੋਂ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਗਈ ਹੈ।” ਹਾਲਾਂਕਿ ਬਾਲਟਾਲ ਤੋਂ ਕਿਸੇ ਨੂੰ ਅੱਗੇ ਵਧਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਅਮਰਨਾਥ ਯਾਤਰਾ ਲਈ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪ ਪਹੁੰਚ ਕੇ ਅੱਗੇ ਦਾ ਰਸਤਾ ਤੈਅ ਕੀਤਾ ਜਾਂਦਾ ਹੈ।
ਬਾਲਟਾਲ ਕੈਂਪ ਦਾ ਗਵਰਨਰ ਨੇ ਕੀਤਾ ਦੌਰਾ
ਇਸ ਵਿਚਕਾਰ ਬਾਲਟਾਲ ਮਾਰਗ ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਇਥੇ ਮੰਗਲਵਾਰ ਨੂੰ ਜ਼ਮੀਨ ਖਿਸਕੀ ਸੀ, ਜਿਸ ‘ਚ ਪੰਜ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 10 ਸ਼ਰਧਾਲੂ ਜ਼ਖਮੀ ਹੋਏ ਸਨ। ਜਿਸ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਸੀ। ਰਾਜਪਾਲ ਐੈੱਨ.ਐੈੱਨ.ਵੋਹਰਾ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਬਾਲਟਾਲ ਆਧਾਰ ਕੈਂਪਾਂ ਦਾ ਦੌਰਾ ਕੀਤਾ। ਉਹ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਹਨ।।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …