Home / World / ਜੀ.ਐੱਸ.ਟੀ ਪ੍ਰੀਸ਼ਦ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ, 177 ਵਸਤੂਆਂ ਹੋਣਗੀਆਂ ਸਸਤੀਆਂ

ਜੀ.ਐੱਸ.ਟੀ ਪ੍ਰੀਸ਼ਦ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ, 177 ਵਸਤੂਆਂ ਹੋਣਗੀਆਂ ਸਸਤੀਆਂ

1ਨਵੀਂ ਦਿੱਲੀ – ਜੀ.ਐੱਸ.ਟੀ ਪ੍ਰੀਸ਼ਦ ਨੇ ਕੇਵਲ 50 ਵਸਤੂਆਂ ਉਤੇ 28 ਫੀਸਦੀ ਟੈਕਸ ਰੱਖਣ ਦਾ ਫੈਸਲਾ ਕੀਤਾ ਹੈ| ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਿਚ ਜੀ.ਐੱਸ.ਟੀ ਪ੍ਰੀਸ਼ਦ ਦੀ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ| ਹੁਣ 177 ਵਸਤੂਆਂ ਉਤੇ 18 ਫੀਸਦੀ ਟੈਕਸ ਲੱਗੇਗਾ, ਜੋ ਕਿ ਪਹਿਲਾਂ 28 ਫੀਸਦੀ ਸੀ| ਹੁਣ 50 ਵਸਤੂਆਂ ਉਤੇ ਹੀ 28 ਫੀਸਦੀ ਟੈਕਸ ਲੱਗੇਗਾ|
ਇਸ ਸਬੰਧੀ ਐਲਾਨ ਕਰਦਿਆਂ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਕੁਝ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਚਾਕਲੇਟ, ਚੁਇੰਗੰਮ ਉਤੇ 18 ਫੀਸਦੀ ਅਤੇ ਵਰਤੋਂ ਯੋਗ ਵਸਤੂਆਂ ਜਿਵੇਂ ਕਿ ਕੱਪੜੇ ਧੋਣ ਵਾਲਾ ਸਰਫ, ਵਾਸ਼ਿੰਗ ਪਾਊਡਰ ਅਤੇ ਮਕਾਨ ਉਸਾਰੀ ਲਈ ਇਸਤੇਮਾਲ ਹੋਣ ਵਾਲੇ ਮਾਰਬਲ ਉਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ| ਇਸ ਤੋਂ ਪਹਿਲਾਂ ਇਨ੍ਹਾਂ ਵਸਤੂਆਂ ਉਤੇ 28 ਫੀਸਦੀ ਟੈਕਸ ਲੱਗਦਾ ਸੀ| ਜੀ.ਐੱਸ.ਟੀ ਕਮੇਟੀ ਦੇ ਚੇਅਰਮੈਨ ਸ੍ਰੀ ਮੋਦੀ ਨੇ ਕਿਹਾ ਕਿ ਪਾਨ ਮਸਾਲਾ, ਏ.ਸੀ, ਪੇਂਟ ਅਤੇ ਸੀਮੈਂਟ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਹੋਵੇਗੀ|
ਬਿਨਾਂ ਸ਼ੱਕ 177 ਵਸਤੂਆਂ ਉਤੇ 10 ਫੀਸਦੀ ਟੈਕਸ ਘਟਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਮਹਿੰਗਾਈ ਤੋਂ ਵੱਡੀ ਹੱਦ ਤੱਕ ਰਾਹਤ ਮਿਲੇਗੀ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …