Home / Punjabi News / ਜਹਾਜ਼ ‘ਮਿਰਾਜ 2000’ ਨੇ ਪਾਕਿਸਤਾਨ ‘ਚ ਮਚਾਈ ਤਬਾਹੀ, ਜਾਣੋ ਇਸ ਦੀ ਖਾਸੀਅਤ

ਜਹਾਜ਼ ‘ਮਿਰਾਜ 2000’ ਨੇ ਪਾਕਿਸਤਾਨ ‘ਚ ਮਚਾਈ ਤਬਾਹੀ, ਜਾਣੋ ਇਸ ਦੀ ਖਾਸੀਅਤ

ਜਹਾਜ਼ ‘ਮਿਰਾਜ 2000’ ਨੇ ਪਾਕਿਸਤਾਨ ‘ਚ ਮਚਾਈ ਤਬਾਹੀ, ਜਾਣੋ ਇਸ ਦੀ ਖਾਸੀਅਤ

ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੋਂ 12 ਦਿਨਾਂ ਬਾਅਦ ਅੱਜ ਸਵੇਰਸਾਰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਿਤ ਅੱਤਵਾਦੀ ਢਾਂਚੇ ‘ਤੇ ਬੰਬਾਰੀ ਕੀਤੀ, ਜਿਸ ‘ਚ ਕਈ ਅੱਤਵਾਦੀ ਕੈਂਪਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਹਵਾਈ ਫੌਜ ਦੇ 10 ਤੋਂ 12 ਮਿਰਾਜ ਲੜਾਕੂ ਜਹਾਜ਼ਾਂ ਨੇ ਤੜਕਸਾਰ ਸਾਢੇ ਤਿੰਨ ਵਜੇ ਮੁਜ਼ੱਫਰਾਬਾਦ, ਬਾਲਾਕੋਟ ਅਤੇ ਚਕੋਟੀ ਵਰਗੇ ਖੇਤਰਾਂ ‘ਚ ਭਾਰੀ ਬੰਬ ਸੁੱਟੇ। ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਕਈ ਕੈਂਪਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਮਿਰਾਜ 2000 ਜਹਾਜ਼ਾਂ ਨੇ ਸੋਮਵਾਰ ਰਾਤ ਅਤੇ ਮੰਗਲਵਾਰ ਤੜਕਸਾਰ ਵੱਡੀ ਕਾਰਵਾਈ ਕੀਤੀ।
ਮਿਰਾਜ਼ 2000 ਲੜਾਕੂ ਜਹਾਜ਼ ਦੀਆਂ ਇਹ ਖਾਸ ਗੱਲਾਂ ਹਨ।
– 2000 ਫਾਈਟਰ ਜੈਟ ਨੂੰ 1980 ਦੇ ਦਹਾਕੇ ‘ਚ ਫਰਾਂਸ ਤੋਂ ਖਰੀਦਿਆ ਗਿਆ ਸੀ। ਭਾਰਤੀ ਫੌਜ ਦੇ ਕੋਲ ਮੌਜੂਦ ਮਿਰਾਜ 2000 ਜਹਾਜ਼ ਇਕ ਸੀਟ ਵਾਲਾ ਫਾਈਟਰ ਜੈਟ ਹੈ। ਇਸ ਦਾ ਨਿਰਮਾਣ ‘ਡਸਾਲਟ ਮਿਰਾਜ ਐਵੀਏਸ਼ਨ’ ਨੇ ਕੀਤਾ ਹੈ।
-ਮਿਰਾਜ ਇਕ ਫ੍ਰੈਂਚ ਬਹੁਉਪਯੋਗੀ ਫੋਰਥ ਜਨਰੇਸ਼ਨ ਦਾ ਸਿੰਗਲ ਇੰਜਣ ਲੜਾਕੂ ਜਹਾਜ਼ ਹੈ। ਇਹ ਇਕ ਘੰਟੇ ‘ਚ 2,495 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।
-ਭਾਰਤੀ ਹਵਾਈ ਫੌਜ ਦੇ ਕੋਲ 50 ‘ਮਿਰਾਜ-2000’ ਹਨ। ਇਸ ਹਮਲੇ ‘ਚ ਏਅਰਫੋਰਸ ਨੇ 12 ਜਹਾਜ਼ਾਂ ਦੀ ਵਰਤੋਂ ਕੀਤੀ ਹੈ।
-ਮਿਰਾਜ 2000 ਦੇ ਕੁੱਲ 6 ਵੇਰੀਐਂਟਸ ਹਨ, ਜਿਨ੍ਹਾਂ ‘ਚ ਮਿਰਾਜ 2000ਸੀ, ਮਿਰਾਜ 2000ਬੀ, ਮਿਰਾਜ 2000ਐੱਨ, ਮਿਰਾਜ 2000ਡੀ, ਮਿਰਾਜ 2000-5ਏ, ਮਿਰਾਜ 2000ਈ ਸ਼ਾਮਿਲ ਹਨ।
-ਇਹ ਜਹਾਜ਼ ਜ਼ਮੀਨ ‘ਤੇ ਭਾਰੀ ਬੰਬਾਰੀ ਕਰਨ ਦੇ ਨਾਲ ਹਵਾ ‘ਚ ਮੌਜੂਦ ਦੂਜੇ ਪਲੇਨਾਂ (ਜਹਾਜ਼ਾਂ) ਨੂੰ ਵੀ ਨਿਸ਼ਾਨਾ ਬਣਾਉਣ ‘ਚ ਸਮਰੱਥ ਹੈ। 21 ਮਈ 2015 ਨੂੰ ਮਿਰਾਜ 2000 ਦਿੱਲੀ ਦੇ ਕੋਲ ਯੁਮਨਾ ਐਕਸਪ੍ਰੈੱਸ ਵੇਅ ‘ਤੇ ਲੈਂਡ ਕਰਵਾਇਆ ਗਿਆ ਸੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …