Home / Punjabi News / ਜਲਵਾਯੂ ਸੰਮੇਲਨ: 200 ਮੁਲਕਾਂ ’ਚ ਨਵੇਂ ਸਮਝੌਤੇ ਬਾਰੇ ਬਣੀ ਸਹਿਮਤੀ

ਜਲਵਾਯੂ ਸੰਮੇਲਨ: 200 ਮੁਲਕਾਂ ’ਚ ਨਵੇਂ ਸਮਝੌਤੇ ਬਾਰੇ ਬਣੀ ਸਹਿਮਤੀ

ਜਲਵਾਯੂ ਸੰਮੇਲਨ: 200 ਮੁਲਕਾਂ ’ਚ ਨਵੇਂ ਸਮਝੌਤੇ ਬਾਰੇ ਬਣੀ ਸਹਿਮਤੀ

ਗਲਾਸਗੋ, 14 ਨਵੰਬਰ

ਜਲਵਾਯੂ ‘ਤੇ ਚਰਚਾ ਲਈ ਇਥੇ ਇਕੱਤਰ ਹੋਏ ਕਰੀਬ 200 ਮੁਲਕਾਂ ਨੇ ਆਲਮੀ ਤਪਸ਼ ਲਈ ਜ਼ਿੰਮੇਵਾਰ ਕਾਰਬਨ ਨਿਕਾਸੀ ‘ਚ ਕਮੀ ਲਿਆਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਇਰਾਦੇ ਨਾਲ ਸ਼ਨਿਚਰਵਾਰ ਨੂੰ ਇਕ ਸਮਝੌਤੇ ‘ਤੇ ਸਹਿਮਤੀ ਜਤਾਈ ਹੈ। ਉਂਜ ਕੁਝ ਦੇਸ਼ਾਂ ਦਾ ਮੰਨਣਾ ਹੈ ਕਿ ਆਖਰੀ ਸਮੇਂ ‘ਚ ਸਮਝੌਤੇ ਦੀ ਭਾਸ਼ਾ ‘ਚ ਕੁਝ ਬਦਲਾਅ ਨਾਲ ਇਸ ‘ਤੇ ਪਾਣੀ ਫਿਰ ਗਿਆ ਹੈ। ਭਾਰਤ ਸਮੇਤ ਕੁਝ ਹੋਰ ਮੁਲਕਾਂ ਵੱਲੋਂ ਕੋਲੇ ਅਤੇ ਪਥਰਾਟੀ ਈਂਧਣਾਂ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੀ ਬਜਾਏ ਪੜਾਅਵਾਰ ਢੰਗ ਨਾਲ ਘਟ ਕਰਨ ਦੇ ਸੁਝਾਅ ਨੂੰ ਮੰਨ ਲਿਆ ਗਿਆ। ਕੁਝ ਮੁਲਕ ਭਾਰਤ ਦੇ ਇਸ ਸੁਝਾਅ ਤੋਂ ਨਿਰਾਸ਼ ਦਿਖਾਈ ਦਿੱਤੇ। ਸਮਝੌਤੇ ਤਹਿਤ ਮੁਲਕਾਂ ਦੀ ਹੁਣ ਅਗਲੇ ਸਾਲ ਮੀਟਿੰਗ ਹੋਵੇਗੀ ਜਿਸ ‘ਚ ਕਾਰਬਨ ‘ਚ ਹੋਰ ਕਟੌਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੀਓਪੀ26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਕਿਹਾ ਕਿ ਇਸ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਕ ਬਿਆਨ ‘ਚ ਕਿਹਾ ਕਿ ਵਾਤਾਵਰਨ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਧਰਤੀ ਲਈ ਕਦਮ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ‘ਚ ਟੀਚਿਆਂ ਨੂੰ ਹਾਸਲ ਨਹੀਂ ਕੀਤਾ ਗਿਆ ਕਿਉਂਕਿ ਤਰੱਕੀ ਦੇ ਰਾਹ ‘ਚ ਕੁਝ ਅੜਿੱਕੇ ਹਨ। ਸਵਿਟਜ਼ਰਲੈਂਡ ਦੀ ਵਾਤਾਵਰਨ ਮੰਤਰੀ ਸਿਮੋਨੇਟਾ ਸੋਮਾਰੂਗਾ ਨੇ ਕਿਹਾ ਕਿ ਸਮਝੌਤੇ ਦੀ ਭਾਸ਼ਾ ‘ਚ ਬਦਲਾਅ ਨਾਲ ਆਲਮੀ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨਾ ਮੁਸ਼ਕਲ ਹੋਵੇਗਾ। ਅਮਰੀਕੀ ਸਫ਼ੀਰ ਜੌਹਨ ਕੈਰੀ ਨੈ ਕਿਹਾ ਕਿ ਸਰਕਾਰਾਂ ਕੋਲ ਕੋਲੇ ਦੇ ਸਬੰਧ ‘ਚ ਭਾਰਤ ਦੇ ਬਿਆਨ ਨੂੰ ਮਨਜ਼ੂਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ। -ਪੀਟੀਆਈ

ਭਾਰਤ ਵੱਲੋਂ ਜਲਵਾਯੂ ਤਬਦੀਲੀ ਸੰਮੇਲਨ ਸਫ਼ਲ ਕਰਾਰ

ਗਲਾਸਗੋ: ਭਾਰਤ ਨੇ ਇਥੇ ਹੋੲੇ ਜਲਵਾਯੂ ਤਬਦੀਲੀ ਬਾਰੇ ਸੰਮੇਲਨ ਨੂੰ ਸਫ਼ਲ ਕਰਾਰ ਦਿੱਤਾ ਹੈ। ਗਲਾਸਗੋ ਕਾਨਫਰੰਸ ‘ਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਦੇ ਨਜ਼ਰੀੲੇ ਪੱਖੋਂ ਇਹ ਸੰਮੇਲਨ ਸਫ਼ਲ ਸਾਬਿਤ ਹੋਇਆ ਹੈ ਕਿਉਂਕਿ ਉਨ੍ਹਾਂ ਵਿਕਾਸਸ਼ੀਲ ਮੁਲਕਾਂ ਦੇ ਖ਼ਦਸ਼ਿਆਂ ਅਤੇ ਵਿਚਾਰਾਂ ਨੂੰ ਬੇਬਾਕੀ ਨਾਲ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਮੰਚ ‘ਤੇ ਉਸਾਰੂ ਬਹਿਸ ਅਤੇ ਮਸਲਿਆਂ ਦਾ ਰਲ ਕੇ ਹਲ ਕਰਨ ਦੇ ਰਾਹ ਦੱਸੇ। ਯਾਦਵ ਨੇ ਕਿਹਾ ਕਿ ਉਂਜ ਸੀਓਪੀ26 ‘ਚ ਸਹਿਮਤੀ ਨਹੀਂ ਬਣ ਸਕੀ ਪਰ ਭਾਰਤ ਨੇ ਆਪਣਾ ਪੱਖ ਰੱਖਿਆ ਕਿ ਮੌਜੂਦਾ ਵਾਤਾਵਰਨ ਸੰਕਟ ਵਿਕਸਤ ਮੁਲਕਾਂ ਦੀ ਜੀਵਨਸ਼ੈਲੀ ‘ਚ ਆਏ ਬਦਲਾਅ ਅਤੇ ਬੇਕਾਰ ਖਪਤ ਪੈਟਰਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਸ ਹਕੀਕਤ ਦਾ ਸਾਹਮਣਾ ਕਰਨ ਦੀ ਲੋੜ ਹੈ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …