Home / Punjabi News / ਕੇਂਦਰ ਨੇ ਗ੍ਰਹਿ, ਰੱਖਿਆ, ਆਈਬੀ ਤੇ ਰਾਅ ਮੁਖੀਆਂ ਦੇ ਕਾਰਜਕਾਲ ਵਧਾਏ

ਕੇਂਦਰ ਨੇ ਗ੍ਰਹਿ, ਰੱਖਿਆ, ਆਈਬੀ ਤੇ ਰਾਅ ਮੁਖੀਆਂ ਦੇ ਕਾਰਜਕਾਲ ਵਧਾਏ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਨਵੀਂ ਦਿੱਲੀ, 15 ਨਵੰਬਰ

ਸੀਬੀਆਈ ਅਤੇ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਦੇ ਡਾਇਰੈਕਟਰਾਂ ਦਾ ਬੀਤੇ ਦਿਨ ਕਾਰਜਕਾਲ ਵਧਾਉਣ ਮਗਰੋਂ ਕੇਂਦਰ ਸਰਕਾਰ ਨੇ ਅੱਜ ਰੱਖਿਆ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਅਤੇ ਰਿਸਰਚ ਤੇ ਅਨੈਲੇਸਿਸ ਵਿੰਗ (ਰਾਅ) ਦੇ ਮੁਖੀ ਦੇ ਕਾਰਜਕਾਲ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦਾ ਕਾਰਜਕਾਲ ਕੇਸ-ਟੂ-ਕੇਸ ਦੇ ਆਧਾਰ ‘ਤੇ ਵਧਾਇਆ ਜਾ ਸਕੇਗਾ ਪਰ ਸੇਵਾਕਾਲ ਵਿੱਚ ਵਾਧਾ ਦੋ ਵਰ੍ਹਿਆਂ ਤੋਂ ਵਧ ਨਹੀਂ ਹੋਵੇਗਾ। ਇਹ ਅਧਿਕਾਰੀ ਮੌਜੂਦਾ ਸਮੇਂ 62 ਸਾਲਾਂ ਤੱਕ ਨੌਕਰੀ ਕਰ ਸਕਦੇ ਹਨ।


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …