Home / Punjabi News / ਚੋਣ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ : ਰਣਦੀਪ ਸੁਰਜੇਵਾਲਾ

ਚੋਣ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ : ਰਣਦੀਪ ਸੁਰਜੇਵਾਲਾ

ਚੋਣ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ— ਕਾਂਗਰਸ ਨੇ ਪੱਛਮੀ ਬੰਗਾਲ ‘ਚ ਹਿੰਸਾ ਤੋਂ ਬਾਅਦ ਚੋਣ ਪ੍ਰਚਾਰ ਦੀ ਮਿਆਦ ‘ਚ ਕਟੌਤੀ ਦੇ ਚੋਣ ਕਮਿਸ਼ਨ ਦੇ ਕਦਮ ਨੂੰ ਲੋਕਤੰਤਰ ਲਈ ‘ਕਾਲਾ ਧੱਬਾ’ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ ਅਤੇ ਸੰਵਿਧਾਨਕ ਸੰਸਥਾ ਲਈ ਨਿਯੁਕਤੀ ਪ੍ਰਕਿਰਿਆ ਦੀ ਸਮੀਖਿਆ ਹੋਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਕਬਜ਼ਾ ਕਰ ਲਿਆ ਹੈ? ਸੁਰਜੇਵਾਲਾ ਨੇ ਕਿਹਾ,”ਸਾਨੂੰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਚੋਣ ਕਮਿਸ਼ਨ ਆਪਣੀ ਆਜ਼ਾਦੀ ਗਵਾ ਚੁਕਿਆ ਹੈ। ਉਹ ਆਪਣੀ ਯੋਗਤਾ, ਸਮਰੱਥਾ ਅਤੇ ਨਿਰਪੱਖਤਾ ਲਈ ਜਾਣਿਆ ਜਾਂਦਾ ਰਿਹਾ ਹੈ। ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਲੋਕਤੰਤਰ ‘ਤੇ ਹਮਲਾ ਬੋਲਿਆ ਜਾ ਰਿਹਾ ਹੈ ਤਾਂ ਚੋਣ ਕਮਿਸ਼ਨ ਡਰਿਆ, ਥੱਕਿਆ ਅਤੇ ਅਸਹਾਏ ਨਜ਼ਰ ਆ ਰਿਹਾ ਹੈ। ਉਹ ਲੋਕਤੰਤਰ ਦਾ ਚੀਰਹਰਨ ਹੁੰਦੇ ਦੇਖ ਰਿਹਾ ਹੈ।”
ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਦੀ ਮਿਆਦ ‘ਚ ਕਟੌਤੀ ਦੇ ਫੈਸਲੇ ਨੂੰ ਲੋਕਤੰਤਰ ਲਈ ‘ਕਾਲਾ ਧੱਬਾ’ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ,”ਅਜਿਹਾ ਲੱਗਦਾ ਹੈ ਕਿ ਚੋਣ ਜ਼ਾਬਤਾ ਹੁਣ ਮੋਦੀ ਜੀ ਪ੍ਰਚਾਰ ਜ਼ਾਬਤਾ ਬਣ ਗਈ ਹੈ। ਚੋਣ ਕਮਿਸ਼ਨ ਆਪਣੀ ਭਰੋਸੇਯੋਗਤਾ ਗਵਾ ਚੁਕਿਆ ਹੈ। ਉਨ੍ਹਾਂ ਨੇ ਸਵਾਲ ਕੀਤਾ,”ਕੀ ਕਾਰਨ ਹੈ ਕਿ ਗੁੰਡਿਆਂ ਨੂੰ ਸਜ਼ਾ ਦੇਣ ਦੀ ਬਜਾਏ ਚੋਣ ਕਮਿਸ਼ਨ ਚੁੱਪ ਅਤੇ ਅਸਹਾਏ ਬਣਿਆ ਹੋਇਆ ਹੈ? ਕੀ ਮੋਦੀ ਅਤੇ ਸ਼ਾਹ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਕਬਜ਼ਾ ਕਰ ਲਿਆ ਹੈ?”
ਕਾਂਗਰਸ ਨੇਤਾ ਨੇ ਦੋਸ਼ ਲਗਾਇਆ,”ਅਜਿਹਾ ਲੱਗਦਾ ਹੈ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਤੋਹਫਾ ਭੇਟ ਕਰ ਰਿਹਾ ਹੈ। ਉਸ ਨੇ ਇਹ ਯਕੀਨੀ ਕੀਤਾ ਕਿ ਪ੍ਰਧਾਨ ਮੰਤਰੀਆਂ ਦੀਆਂ 2 ਸਭਾਵਾਂ ਪ੍ਰਭਾਵਿਤ ਨਾ ਹੋਣ।” ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਵਿਰੁੱਧ ਚੋਣ ਕਮਿਸ਼ਨ ‘ਚ 11 ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਭਾਜਪਾ ਵਲੋਂ ਹਿੰਸਾ ਕੀਤੀ ਗਈ ਅਤੇ ਅਮਿਤ ਸ਼ਾਹ ਵਲੋਂ ਧਮਕਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਕ ਸਵਾਲ ਦੇ ਜਵਾਬ ‘ਚ ਸੁਰਜੇਵਾਲਾ ਨੇ ਕਿਹਾ ਕਿ ਚੋਣ ਕਮਿਸ਼ਨ ਲਈ ਪੂਰੀ ਨਿਯੁਕਤੀ ਪ੍ਰਕਿਰਿਆ ਦੀ ਸਮੀਖਿਆ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੋਲਕਾਤਾ ‘ਚ ਅਮਿਤ ਸ਼ਾਹ ਨੇ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਕਾਰਨ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਫੈਸਲਾ ਕੀਤਾ ਕਿ ਵੀਰਵਾਰ ਰਾਤ 10 ਵਜੇ ਪੱਛਮੀ ਬੰਗਾਲ ਦੀਆਂ 9 ਲੋਕ ਸਭਾ ਸੀਟਾਂ ‘ਤੇ ਕੋਈ ਚੋਣ ਪ੍ਰਚਾਰ ਨਹੀਂ ਹੋਵੇਗਾ। ਪਹਿਲੇ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 5 ਵਜੇ ਖਤਮ ਕੀਤਾ ਜਾਣਾ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …