Home / Punjabi News / ਮਾਨਸੂਨ ‘ਚ ਭਾਵੇਂ ਦੇਰੀ ਪਰ ਨੱਕੋ-ਨੱਕ ਭਰੇ ਡੈਮ ਰਾਹਤ ਦੀ ਗੱਲ

ਮਾਨਸੂਨ ‘ਚ ਭਾਵੇਂ ਦੇਰੀ ਪਰ ਨੱਕੋ-ਨੱਕ ਭਰੇ ਡੈਮ ਰਾਹਤ ਦੀ ਗੱਲ

ਮਾਨਸੂਨ ‘ਚ ਭਾਵੇਂ ਦੇਰੀ ਪਰ ਨੱਕੋ-ਨੱਕ ਭਰੇ ਡੈਮ ਰਾਹਤ ਦੀ ਗੱਲ

ਚੰਡੀਗੜ੍ਹ— ਇਸ ਵਾਰ ਮਾਨਸੂਨ ਦੇ ਆਮ ਨਾਲੋਂ ਘੱਟ ਰਹਿਣ ਅਤੇ ਇਸ ਦੇ ਆਉਣ ‘ਚ ਕੁਝ ਦੇਰੀ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਪਰ ਖੇਤਰ ‘ਚ ਬਣੇ ਬੰਨ੍ਹਾਂ ਦਾ ਜਲ ਪੱਧਰ ਇੰਨਾ ਹੈ ਕਿ ਇਸ ਨਾਲ ਪਾਣੀ ਦੀ ਕਮੀ ਪੂਰੀ ਹੋ ਜਾਵੇਗੀ। ਇਹੀ ਨਹੀਂ ਬਿਜਲੀ ਉਤਪਾਦਨ ਵੀ ਪੂਰਾ ਹੋਵੇਗਾ। ਬੇਸ਼ੱਕ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਅਤੇ ਬਾਰਸ਼ ਘੱਟ ਹੋਣ ਦਾ ਖਦਸ਼ਾ ਜ਼ਾਹਰ ਕਰ ਰਹੇ ਹੋਣ ਪਰ ਇਲਾਕੇ ‘ਚ ਤਿੰਨ ਵੱਡੇ ਬੰਨ੍ਹ ਪਾਣੀ ਦੀ ਭਰਪਾਈ ਕਰ ਦੇਣਗੇ। ਇਨ੍ਹਾਂ ਬੰਨ੍ਹਾਂ ਨਾਲ ਜਿੱਥੇ ਬਿਜਲੀ ਉਤਪਾਦਨ ਹੁੰਦਾ ਹੈ, ਉੱਥੇ ਹੀ ਸਿੰਚਾਈ ਲਈ ਵੀ ਇਹ ਬੇਹੱਦ ਮਹੱਤਵਪੂਰਨ ਹੈ। ਫਿਲਹਾਲ ਇਨ੍ਹਾਂ ਬੰਨ੍ਹਾਂ ‘ਚ 66 ਤੋਂ 91 ਫੀਸਦੀ ਪਾਣੀ ਆਮ ਨਾਲੋਂ ਘੱਟ ਹੈ।
ਅਧਿਕਾਰੀਆਂ ਅਨੁਸਾਰ ਪ੍ਰੀ-ਮਾਨਸੂਨ ਦੇ ਮੌਸਮ ‘ਚ ਜਦੋਂ ਪਾਣੀ ਦੀ ਬੇਹੱਦ ਕਿੱਲਤ ਰਹਿੰਦੀ ਹੈ, ਅਜਿਹੇ ਮੌਕੇ ਤਾਲਾਬਾਂ ਦੀ ਅਜਿਹੀ ਸਥਿਤੀ ਦਾ ਅਨੁਭਵ ਘੱਟ ਹੀ ਹੁੰਦਾ ਹੈ। ਇਸ ਦਾ ਦੂਜਾ ਪਹਿਲੂ ਤਾਂ ਇਹ ਹੈ ਕਿ ਸੰਬੰਧਤ ਅਥਾਰਟੀ ਪਾਣੀ ਦੇ ਨਿਯਮਿਤ ਨਿਕਾਸੀ ਅਤੇ ਰਾਜਾਂ ਦੀ ਮੰਗ ਦੇ ਅਨੁਰੂਪ ਕੰਮ ਕਰਨ ‘ਤੇ ਲੱਗੇ ਹਨ ਤਾਂ ਕਿ ਮਾਨਸੂਨ ਦੇ ਸਮੇਂ ਉੱਚਿਤ ਲੇਵਲ ਬਣਿਆ ਰਹਿ ਸਕੇ। ਇਹ ਵੀ ਖਦਸ਼ਾ ਹੈ ਕਿ ਬੱਦਲ ਫਟਣ ਵਰਗੀਆਂ ਮੌਸਮੀ ਘਟਨਾਵਾਂ ਨਾਲ ਪਾਣੀ ਵਧ ਸਕਦਾ ਹੈ, ਜਿਸ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਖੇਤਰ ‘ਚ ਬਣੇ ਤਿੰਨ ਬੰਨ੍ਹਾਂ ਨਾਲ ਊਰਜਾ ਸਮਰੱਥਾ 2160 ਮੈਗਾਵਾਟ ਹੈ ਅਤੇ ਖੇਤਰ ‘ਚ 25 ਲੱਖ ਏਕੜ ਜ਼ਮੀਨ ਦੀ ਸਿੰਚਾਈ ਹੁੰਦੀ ਹੈ।
ਇਸ ਸਮੇਂ ਭਾਖੜਾ ਡੈਮ ‘ਚ ਪਾਣੀ ਇਸ ਦੀ ਸਮਰੱਥਾ ਦੇ 45 ਫੀਸਦੀ ਹੈ। ਇਹ ਆਮ ਨਾਲੋਂ ਲਗਭਗ ਦੁੱਗਣਾ ਹੈ ਅਤੇ ਪਿਛਲੇ ਸਾਲ ਇਨ੍ਹਾਂ ਦਿਨਾਂ ਦੀ ਤੁਲਨਾ ‘ਚ 7 ਗੁਣਾ ਤੋਂ ਵਧ ਹੈ। ਕੇਂਦਰੀ ਜਲ ਕਮਿਸ਼ਨ ਤੋਂ ਮਿਲੀ ਸੂਚਨਾ ਅਨੁਸਾਰ ਇਸ ਹਫ਼ਤੇ ਭਾਖੜਾ ‘ਚ ਇਸ ਦੀ ਕੁੱਲ ਸਮਰੱਥਾ 6.229 ਦੇ ਮੁਕਾਬਲੇ 2.819 ਬਿਲੀਅਨ ਕਿਊਸਿਕ ਮੀਟਰਜ਼ (ਬੀ.ਸੀ.ਐੱਮ.) ਪਾਣੀ ਹੈ। ਜਲ ਕਮਿਸ਼ਨ ਅਨੁਸਾਰ ਪੋਂਗ ਅਤੇ ਬਿਆਸ ‘ਚ ਪਿਛਲੇ ਸਾਲ ਇੰਨੀਂ ਦਿਨੀਂ ਜਿੱਥੇ – ਫੀਸਦੀ ਪਾਣੀ ਰਹਿ ਗਿਆ ਸੀ, ਉੱਥੇ ਹੀ ਇਸ ਸਮੇਂ ਇਹ 39 ਫੀਸਦੀ ਹੈ। ਇਹ ਇਸ ਸਮੇਂ ਦੇ ਆਮ ਸਮਰੱਥਾ ਤੋਂ ਕਰੀਬ-ਕਰੀਬ ਦੁੱਗਣਾ ਹੈ। ਰਾਵੀ ਨਦੀ ‘ਤੇ ਬਣੇ ਥੀਨ ਬੰਨ੍ਹ ਦੀ ਸਥਿਤੀ ਵੀ ਚੰਗੀ ਹੈ। ਇਹ ਤਾਲਾਬ ਪਿਛਲੇ ਸਾਲ 25 ਫੀਸਦੀ ਦੀ ਜਗ੍ਹਾ ਇਸ ਵਾਰ 66 ਫੀਸਦੀ ਭਰਿਆ ਹੈ।

Check Also

ਕੋਠੀਆਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ …