Home / Punjabi News / ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਚੰਗੀ ਸਥਿਤੀ ‘ਚ ਹਾਂ : ਏਅਰ ਚੀਫ਼ ਭਦੌਰੀਆ

ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਚੰਗੀ ਸਥਿਤੀ ‘ਚ ਹਾਂ : ਏਅਰ ਚੀਫ਼ ਭਦੌਰੀਆ

ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਚੰਗੀ ਸਥਿਤੀ ‘ਚ ਹਾਂ : ਏਅਰ ਚੀਫ਼ ਭਦੌਰੀਆ

ਦਰਮਿਆਨ ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਚੰਗੀ ਸਥਿਤੀ ‘ਚ ਹਾਂ।

Image Courtesy :jagbani(punjabkesari)

ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਲੱਦਾਖ ‘ਚ ਗਤੀਰੋਧ ਨੂੰ ਲੈ ਕੇ ਕਿਹਾ ਕਿ ਚੀਨ ਨਾਲ ਨਜਿੱਠਣ ਲਈ ਹਵਾਈ ਫੌਜ ਦੀਆਂ ਤਿਆਰੀਆਂ ਚੰਗੀਆਂ ਹਨ ਅਤੇ ਅਸੀਂ ਸਾਰੇ ਸੰਬੰਧਤ ਇਲਾਕਿਆਂ ‘ਚ ਤਾਇਨਾਤੀ ਕੀਤੀ ਹੈ।
ਸਰਹੱਦ ‘ਤੇ ਚੀਨ ਦੀ ਤਿਆਰੀ ਨੂੰ ਲੈ ਕੇ ਹਵਾਈ ਫੌਜ ਮੁਖੀ ਨੇ ਕਿਹਾ ਕਿ ਦੁਸ਼ਮਣ ਨੂੰ ਘੱਟ ਸਮਝਣ ਦਾ ਕੋਈ ਸਵਾਲ ਹੀ ਨਹੀਂ ਹੈ ਪਰ ਭਰੋਸਾ ਰੱਖੋ, ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਵਾਈ ਫੌਜ ਮਜ਼ਬੂਤੀ ਨਾਲ ਤਾਇਨਾਤ ਹੈ।” ਹਾਲ ‘ਚ ਹਵਾਈ ਫੌਜ ‘ਚ ਰਸਮੀ ਰੂਪ ਨਾਲ ਸ਼ਾਮਲ ਕੀਤੇ ਗਏ ਰਾਫ਼ੇਲ ਲੜਾਕੂ ਜਹਾਜ਼ਾਂ ਬਾਰੇ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਇਨ੍ਹਾਂ ਦੀ ਤਾਇਨਾਤੀ ‘ਚ ਹਵਾਈ ਫੌਜ ਨੂੰ ਸੰਚਾਲਨਾਤਮਕ ਬੜ੍ਹਤ ਮਿਲੀ ਹੈ। ਦੇਸ਼ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਨੂੰ ਜਟਿਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ 2 ਮੋਰਚਿਆਂ ‘ਤੇ ਜੰਗ ਸਮੇਤ ਕਿਸੇ ਵੀ ਸੰਘਰਸ਼ ਲਈ ਤਿਆਰ ਹਾਂ।

News Credit :jagbani(punjabkesari)

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …