Home / Punjabi News / ਚੀਨ ਤੇ ਭਾਰਤੀ ਫ਼ੌਜਾਂ ਦਾ ਪਿੱਛੇ ਹਟਣਾ ਦੋਵਾਂ ਲਈ ਫ਼ਾਇਦੇਮੰਦ: ਨਰਵਾਣੇ

ਚੀਨ ਤੇ ਭਾਰਤੀ ਫ਼ੌਜਾਂ ਦਾ ਪਿੱਛੇ ਹਟਣਾ ਦੋਵਾਂ ਲਈ ਫ਼ਾਇਦੇਮੰਦ: ਨਰਵਾਣੇ

ਚੀਨ ਤੇ ਭਾਰਤੀ ਫ਼ੌਜਾਂ ਦਾ ਪਿੱਛੇ ਹਟਣਾ ਦੋਵਾਂ ਲਈ ਫ਼ਾਇਦੇਮੰਦ: ਨਰਵਾਣੇ

ਨਵੀਂ ਦਿੱਲੀ, 24 ਫਰਵਰੀ

ਥਲ ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅੱਜ ਕਿਹਾ ਕਿ ਪੈਂਗੌਂਗ ਝੀਲ ਦੇ ਉਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੇ ਪਿੱਛੇ ਹਟਣ ਨਾਲ ‘ਅੰਤਿਮ ਨਤੀਜਾ ਬਹੁਤ ਵਧੀਆ’ ਰਿਹਾ ਅਤੇ ਦੋਵਾਂ ਧਿਰਾਂ ਲਈ ਇਹ ਫ਼ਾਇਦੇਮੰਦ ਸਥਿਤੀ ਹੈ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਵਿੱਚ ਬਾਕੀ ਮੁੱਦਿਆਂ ਦੇ ਹੱਲ ਲਈ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਲੱਦਾਖ ‘ਤੇ ਤਣਾਅ ਦੌਰਾਨ ਚੀਨ ਅਤੇ ਪਾਕਿਸਤਾਨ ਦਰਮਿਆਨ ‘ਮਿਲੀਭੁਗਤ’ ਦੇ ਕੋਈ ਸੰਕੇਤ ਨਹੀਂ ਮਿਲੇ, ਪਰ ਭਾਰਤ ਨੇ ਸਿਰਫ਼ ਦੋ ਨੂੰ ਧਿਆਨ ਵਿੱਚ ਰੱਖ ਕੇ ਨਹੀਂ, ਸਗੋਂ ਢਾਈ ਮੋਰਚੇ ਦੇ ਲਈ ਲੰਮੇ ਸਮੇਂ ਦੀ ਰਣਨੀਤੀ ਬਣਾ ਰੱਖੀ ਹੈ। ਉਹ ਅੱਧੇ ਮੋਰਚੇ ਦਾ ਹਵਾਲਾ ਅੰਦਰੂਨੀ ਸੁਰੱਖਿਆ ਲਈ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਤਣਾਅ ਦੇ ਸ਼ੁਰੂ ਤੋਂ ਹੀ ਭਾਰਤ ਵੱਲੋਂ ਸਾਰੀਆਂ ਧਿਰਾਂ ਨੇ ਮਿਲ ਕੇ ਕੰਮ ਕੀਤਾ ਹੈ। ਨਰਵਾਣੇ ਨੇ ‘ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ’ ਵੱਲੋਂ ਕਰਵਾਏ ਵੈਬਿਨਾਰ ਦੌਰਾਨ ਕਿਹਾ ਕਿ ਸਿਆਸੀ ਪੱਧਰ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …