Home / Punjabi News / ਘਰੇਲੂ ਕਲੇਸ਼ ਕਾਰਨ ਨੌਜਵਾਨ ਚਾਲਕ ਨੇ ਧੀ, ਭਰਾ ਤੇ ਭਤੀਜੇ ਸਣੇ ਗੱਡੀ ਨਹਿਰ ਵਿੱਚ ਸੁੱਟੀ

ਘਰੇਲੂ ਕਲੇਸ਼ ਕਾਰਨ ਨੌਜਵਾਨ ਚਾਲਕ ਨੇ ਧੀ, ਭਰਾ ਤੇ ਭਤੀਜੇ ਸਣੇ ਗੱਡੀ ਨਹਿਰ ਵਿੱਚ ਸੁੱਟੀ

ਸੰਜੀਵ ਹਾਂਡਾ

ਫ਼ਿਰੋਜ਼ਪੁਰ, 8 ਨਵੰਬਰ

ਘਰੇਲੂ ਕਲੇਸ਼ ਕਾਰਨ ਨੌਜਵਾਨ ਨੇ ਆਪਣੇ ਭਰਾ, ਭਤੀਜੇ ਅਤੇ ਬੇਟੀ ਸਣੇ ਕਾਰ ਰਾਜਸਥਾਨ ਫ਼ੀਡਰ ਵਿਚ ਸੁੱਟ ਦਿੱਤੀ। ਇਹ ਘਟਨਾ ਅੱਜ ਸਵੇਰੇ ਕਰੀਬ ਦਸ ਵਜੇ ਦੀ ਹੈ ਪਰ ਹਾਲੇ ਤੱਕ ਗੱਡੀ ਅਤੇ ਉਸ ਵਿਚ ਸਵਾਰ ਕਿਸੇ ਜੀਅ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲੀਸ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚੋਂ ਗੱਡੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਜਸਵਿੰਦਰ ਸਿੰਘ ਉਰਫ਼ ਰਾਜੂ (33) ਸ਼ਹਿਰ ਦੇ ਮੁਹੱਲਾ ਬੁਧਵਾਰਾਂ ਵਿਚ ਰਹਿੰਦਾ ਹੈ ਤੇ ਟੈਕਸੀ ਚਲਾਉਂਦਾ ਹੈ। ਉਸ ਦਾ ਆਪਣੀ ਪਤਨੀ ਨਾਲ ਕੁਝ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਕਰੀਬ ਅੱਠ ਦਿਨ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ। ਅੱਜ ਸਵੇਰੇ ਉਸ ਨੇ ਆਪਣੇ ਅਪਾਹਜ ਭਰਾ ਹਰਪ੍ਰੀਤ ਉਰਫ਼ ਬੰਟੂ, ਭਤੀਜੇ ਅਗਮ (11) ਅਤੇ ਬੇਟੀ ਗੁਰਲੀਨ ਕੌਰ (11) ਨੂੰ ਆਪਣੀ ਆਰਟਿਗਾ ਗੱਡੀ ਵਿਚ ਬਿਠਾਇਆ ਤੇ ਇਥੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਪਿੰਡ ਘੱਲ ਖੁਰਦ ਵਿਚੋਂ ਲੰਘਦੀ ਰਾਜਸਥਾਨ ਫ਼ੀਡਰ ਵਿਚ ਗੱਡੀ ਸੁੱਟ ਦਿੱਤੀ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …