ਜੈਪੁਰ- ਰਾਜਸਥਾਨ ‘ਚ ਗੁੱਜਰਾਂ ਦਾ ਰਾਖਵਾਂਕਰਨ ਦੇ ਲਈ ਅੰਦੋਲਨ ਅੱਜ ਵੀ ਜਾਰੀ ਹੈ। ਇਸ ਅੰਦੋਲਨ ਦੇ ਚੱਲਦਿਆਂ ਗੁੱਜਰਾਂ ਨੇ ਰੇਲ ਅਤੇ ਸੜਕ ਮਾਰਗ ਬੰਦ ਕੀਤੇ ਹਨ। ਸੂਬੇ ‘ਚ ਗੁੱਜਰਾ ਸਮੇਤ 5 ਹੋਰ ਜਾਤੀਆਂ ਨੂੰ ਰਿਜ਼ਰਵੇਸ਼ਨ ਦੇ ਲਈ ਬਿੱਲ ਬੁੱਧਵਾਰ (13 ਫਰਵਰੀ) ਨੂੰ ਰਾਜ ਵਿਧਾਨ ਸਭਾ ‘ਚ ਪਾਸ ਕਰ ਦਿੱਤਾ ਗਿਆ। ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਪਰ ਗੁੱਜਰ ਨੇਤਾਵਾਂ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ ਕਰ ਰਹੇ ਹਨ ਅਤੇ ਸ਼ਾਮ ਤੱਕ ਕੋਈ ਫੈਸਲਾ ਕਰਨਗੇ। ਸੂਬਾ ਸਰਕਾਰ ਵੱਲੋਂ ਸੀਨੀਅਰ ਨੌਕਰਸ਼ਾਹ ਨੀਰਜ ਕੇ. ਪਵਨ ਨੇ ਬਿੱਲ, ਨੋਟੀਫਿਕੇਸ਼ਨ ਅਤੇ ਸੰਕਲਪ ਪੱਤਰ ਦੀ ਕਾਪੀ ਸਵਾਈ ਮਾਧੋਪੁਰ ਜ਼ਿਲੇ ਦੇ ਮਲਾਰਨਾ ਡੂੰਘਰ ‘ਚ ਜਾ ਕੇ ਗੁੱਜਰ ਨੇਤਾ ਕਿਰੌੜੀ ਸਿੰਘ ਬੈਂਸਲਾ ਨੂੰ ਸੌਪੀ। ਬੈਂਸਲਾ ਨੇ ਕਿਹਾ ਹੈ ਕਿ ਪਹਿਲਾਂ ਉਹ ਇਨ੍ਹਾਂ ਦਸਤਾਵੇਜ਼ਾ ਦੇ ਅਧਿਐਨ ਅਤੇ ਸਮਾਜ ਦੇ ਲੋਕਾਂ ਨਾਲ ਚਰਚਾ ਕਰਨ ਤੋਂ ਬਾਅਦ ਹੀ ਅੰਦੋਲਨ ਦੀ ਸਮਾਪਤੀ ਬਾਰੇ ਫੈਸਲਾ ਕਰਨਗੇ। ਇਸ ਅੰਦੋਲਨ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ਰਸਤੇ ਵੀ ਬੰਦ ਕੀਤੇ ਹਨ।
Check Also
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ
‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …
Asian Tribune Your Multilingual Newspaper covering World and local news News