Home / Community-Events / ਗੁਰੂ ਗਿਆਨ ਚੇਤਨਾ ਕੈਪ ਦੀ ਸਮਾਪਤੀ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ

ਗੁਰੂ ਗਿਆਨ ਚੇਤਨਾ ਕੈਪ ਦੀ ਸਮਾਪਤੀ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ

ਗੁਰੂ ਗਿਆਨ ਚੇਤਨਾ ਕੈਪ ਦੀ ਸਮਾਪਤੀ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ

IMG_9435ਪਹਿਲੇ ਸਥਾਨ ਤੇ ਸਹਿਜਦੀਪ ਸਿੰਘ ਤੇ ਜਸਕੀਰਤ ਕੌਰ ਆਏ
ਐਡਮਿੰਟਨ(ਰਘਵੀਰ ਬਲਾਸਪੁਰੀ) ਪਿਛਲੇ ਸਮੇ ਤੋ ਐਡਮਿੰਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਵੱਲੋ ਬੱਚਿਆ ਦੇ ਗੁਰੂ ਗਿਆਨ ਚੇਤਨਾ ਕੈਪ ਭਾਰਤ ਤੋ ਆਏ ਹੋਏ ਮਸਹੂਰ ਕਥਾਵਾਚਕ ਭਾਈ ਰਾਮ ਸਿੰਘ ਦੀ ਅਗਵਾਈ ਵਿਚ ਚੱਲ ਰਿਹਾ ਸੀ ਜਿਸ ਦੀ ਸਮਾਪਤੀ ਹੋ ਗਈ ਹੈ ਭਾਈ ਰਾਮ ਸਿੰਘ ਦੀ ਵਿਸੇਸਤਾ ਇਹ ਹੈ ਕਿ ਉਹਨਾਂ ਨੇ ਬੱਚਿਆ ਦੇ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਵਸਾਰ ਦੇ ਲਈ ਅਧੁਨਿਕ ਪ੍ਰਣਾਲੀ ਮਲਟੀਮੀਡੀਆਂ ਦੀ ਸਹਾਈਤਾ ਲੈਦੇ ਹਨ।ਇਸ ਕੈਪ ਦੇ ਵਿਚ ਬੱਚਿਆ ਦਾ ਇਮਤਿਹਾਨ ਲਿਆ ਗਿਆ ਸੀ ਜਿਸ ਵਿਚੋ ਪਹਿਲੀਆਂ 6 ਪੁਜੀਸਨਾ ਤੇ ਆਉਣ ਵਾਲੇ ਬੱਚੇ ਤੇ ਬੱਚੀਆਂ ਨੂੰ ਦਿਲਕਸ ਇਨਾਮ ਦਿੱਤੇ ਗਏ ਸਨ।ਪਹਿਲੇ ਸਥਾਨ ਤੇ ਆਏ ਸਹਿਜਦੀਪ ਸਿੰਘ ਤੇ ਜਸਕੀਰਤ ਕੌਰ ਨੇ ਜਿੱਤਿਆ ਜਿਸ ਵਿਚ 2 ਲੈਪਟਾਪ ਤੇ 500,500 ਦੇ ਨਕਦ ਇਨਾਮ,ਦੂਜਾ ਇਨਾਮ ਕੈਲੇਫੋਰਨੀਆਂ ਦੀਆਂ ਹਵਾਈ ਟਿਕਟਾ ਤੇ 340 ਡਾਲਰ ਦਾ ਨਕਦ ਹਰੇਕ ਨੂੰ ਅਮ੍ਰਿਤ ਕੌਰ,ਲਿਵਲੀਨ ਕੌਰ,ਸਹਿਜ ਸਿੰਘ ਨੇ, ਤੀਸਰਾ ਇਨਾਮ 2 ਆਈ ਪੈਡ ਹਰਪ੍ਰੀਤ ਕੌਰ ਤੇ ਗੌਰਵਦੀਪ ਸਿੰਘ ਨੇ, ਚੌਥਾ ਇਨਾਮ 2 ਆਈ ਪੈਡ ਤੇ ਕੀਰਤ ਕੌਰ ਤੇ ਹਰਜੋਤ ਕੌਰ ਨੇ 150 ਕੈਸ ਹਰੇਕ ਨੂੰ,5ਵੇ ਸਥਾਨ ਤੇ 2 ਬੀਟ ਹੈਡਫੋਨ ਸੈਟ ਜੈਸਮੀਨ ਕੌਰ ਤੇ ਹਰਪ੍ਰਤਾਪ ਸਿੰਘ ਨੇ ਤੇ ਛੇਵਾ ਇਨਾਮ 2 ਪ੍ਰਿਟਰ ਤੇ 50 ਡਾਲਰ ਦੇ ਇਨਾਮ ਜੈਸਮੀਨ ਕੌਰ ਤੇ ਰੈਸੀ ਸਿੰਘ ਨੇ ਜਿੱਤੇ ਤੇ ਹੋਰ 7 ਵੇ ਸਥਾਨ ਤੋ ਲੈ ਕੇ 12 ਵੇ ਸਥਾਨ ਤੇ ਆਉਣ ਵਾਲਿਆ ਨੂੰ 15 ਡਾਲਰ ਦੇ ਸਬਵੇ ਦੇ ਗਿਫਟ ਕਾਰਡ ਤੇ 13 ਵੇ ਸਥਾਨ ਤੋ 18 ਵੇ ਸਥਾਨ ਤੇ ਆਉਣ ਵਾਲਿਆ ਨੂੰ 10 ਡਾਲਰ ਦੇ ਟਿਮ ਹਾਰਟਨ ਦੇ ਕਾਰਡ ਇਨਾਮ ਵੱਜੋ ਦਿੱਤੇ ਗਏ ਸਨ।ਇਸ ਤੋ ਬਿਨਾ ਗੁਰਦਵਾਰਾ ਸਾਹਿਬ ਦੇ ਵੱਲੋ ਸਾਰੇ ਹੀ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਤੇ ਬੰਦ ਲਿਫਾਫੇ ਦੇ ਕੇ ਸਨਮਾਨਿਤ ਕੀਤਾ ਗਿਆ ਸੀ।ਇਨਾਮ ਵੰਡਣ ਵਾਲਿਆ ਵਿਚ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ  ਕਮੇਟੀ ਦੇ ਸੇਵਾਦਾਰ ਭਾਈ ਮੇਹਰ ਸਿੰਘ ਗਿੱਲ,ਮਲਕੀਤ ਸਿੰਘ ਬਰਾੜ,ਚਰਨਜੀਤ ਸਿੰਘ ਦਾਖਾ,ਮਹਿੰਦਰ ਸਿੰਘ ਸਿਵੀਆਂ,ਅਵਤਾਰ ਸਿੰਘ ਬਿਰਕ ਤੇ ਭਾਈ ਰਾਮ ਸਿੰਘ ਕਥਾਵਾਚਕ ਸਨ। ਇਸ ਸਾਮ ਦੇ ਦੀਵਾਨਾ ਦੇ ਵਿਸੇਸਤਾ ਇਹ ਸੀ ਕਿ ਕੈਪ ਦੇ ਬੱਚਿਆਂ ਵੱਲੋ ਹੀ ਸਾਰੀਆਂ ਸੇਵਾਵਾਂ ਨਿਭਾਈਆਂ ਗਈਆਂ ਜਿਸ ਵਿਚ ਕੀਰਤਨ ਕਰਨ ਕੜਾਹ ਪ੍ਰਸਾਦ ਵਰਤਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਕਰਨ ਦੀ ਸੇਵਾ ਵੀ ਬੱਚਿਆ ਵੱਲੋ ਨਿਭਾਈ ਗਈ ਸੀ।ਗੁਰਦਵਾਰਾ ਕਮੇਟੀ ਨੇ ਇਹ ਵੀ ਫੇਸਲਾ ਕੀਤਾ ਗਿਆ ਹੇ ਕਿ ਇਹਨਾ ਕੈਪ ਵਾਲੇ ਬੱਚਿਆ ਨੂੰ ਇਸ ਸਾਰਾ ਸਾਲ ਨਾਲ ਜੋੜਨ ਦੇ ਲਈ ਇਹਨਾ ਬੱਚਿਆ ਦੇ ਜਨਮ ਦਿਨ ਮਹੀਨੇ ਦੇ ਆਖਰੀ ਸਨੀਵਾਰ ਦੇ ਸਾਮ ਦੇ ਦੀਵਾਨਾਂ ਵਿਚ ਕੇਕ ਕੱਟਣ ਉਪਰੱਤ ਪੀਜਾ ਨਾਈਟ ਦੇ ਤੌਰ ਤੇ ਮਨਾਈ ਜਾਇਆ ਕਰੇਗੀ ਜਿਸ ਵਿਚ ਸਾਰੀਆਂ ਸੇਵਾਵਾਂ ਇਹ ਬੱਚੇ ਹੀ ਨਿਭਾਉਣਗੇ।ਇਸ ਸਮਾਗਮ ਦੀ ਸਮਾਪਤੀ ਤੇ ਭਾਈ ਰਾਮ ਸਿੰਘ ਨੇ ਇਸ ਕੈਪ ਨੂੰ ਕਾਮਯਾਬ ਕਰਨ ਦੇ ਲਈ ਵਾਹਿਗੁਰੂ ਜੀ ਦਾ ਸੁਕਰਾਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਰਵਾਦ ਲੈਣ ਉਪਰੰਤ ਗੁਰੂ ਘਰ ਦੀ ਪ੍ਰਬੰਧਕੀ ਟੀਮ,ਲੰਗਰ ਹਾਲ ਵਿਚ ਸੇਵਾ ਕਰਨ ਵਾਲੀ ਸੰਗਤ ਤੇ ਲੰਗਰਾਂ ਦੀ ਸੇਵਾ ਕਰਨ ਵਾਲੇ ਪਰਵਾਰਾਂ ਤੇ ਕੈਪ ਵਿਚ ਕੰਮ ਕਰਨ ਵਲੰਟੀਅਰ ਬੱਚਿਆਂ ਤੇ ਭਾਗ ਲੈਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ।ਉਹਨਾਂ ਦੇ ਇਸ ਸਮਾਗਮ ਵਿਚ ਹਰਮਨੀ ਟੀ.ਵੀ. ਦੇ ਰਣਜੀਤ ਸਿੰਘ ਖਹਿਰਾ ਤੇ ਵਾਰਡ 12 ਤੋ ਕੌਸਲਰ ਦੀ ਚੋਣ ਲੜ ਰਹੇ ਉਮੀਦਵਾਰ ਯੱਸ ਸਰਮਾਂ ਤੋ ਇਲਾਵਾ ਹੋਰ ਵੀ ਬਬੁਤ ਸਾਰੇ ਪੱਤਵਤੇ ਸੱਜਣ ਪਹੁੱਚੇ ਹੋਏ ਸਨ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …