Home / Punjabi News / ਗੁਜਰਾਤ ਰਾਜ ਸਭਾ ਚੋਣਾਂ: ਕਾਂਗਰਸ ਦੀ ਪਟੀਸ਼ਨ ‘ਤੇ SC ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਗੁਜਰਾਤ ਰਾਜ ਸਭਾ ਚੋਣਾਂ: ਕਾਂਗਰਸ ਦੀ ਪਟੀਸ਼ਨ ‘ਤੇ SC ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਗੁਜਰਾਤ ਰਾਜ ਸਭਾ ਚੋਣਾਂ: ਕਾਂਗਰਸ ਦੀ ਪਟੀਸ਼ਨ ‘ਤੇ SC ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਗੁਜਰਾਤ ‘ਚ ਰਾਜ ਸਭਾ ਦੀਆਂ ਦੋ ਸੀਟਾਂ ‘ਤੇ ਵੱਖ-ਵੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੂਬਾ ਕਾਂਗਰਸ ਦੀ ਪਟੀਸ਼ਨ ‘ਤੇ ਅੱਜ ਭਾਵ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਕਮਿਸ਼ਨ ਤੋਂ 24 ਜੂਨ ਤੱਕ ਜਵਾਬ ਦੇਣ ਨੂੰ ਕਿਹਾ ਹੈ। ਜੱਜ ਦੀਪਕ ਗੁਪਤਾ ਅਤੇ ਸੂਰੀਆਕਾਂਤ ਦੀ ਵੇਕਸ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 25 ਜੂਨ ਦੀ ਤਾਰੀਕ ਤੈਅ ਕਰਦੇ ਹੋਏ ਕਿਹਾ ਹੈ ਕਿ ਇਸ ‘ਤੇ ਸੁਣਵਾਈ ਜ਼ਰੂਰੀ ਹੈ। ਬੈਂਚ ਨੇ ਕਿਹਾ ਹੈ, ”ਇਹ ਅਜਿਹਾ ਮੁੱਦਾ ਨਹੀਂ ਹੈ, ਜਿਸ ਨੂੰ ਚੋਣ ਪਟੀਸ਼ਨ ਰਾਹੀਂ ਚੁੱਕਿਆ ਜਾ ਸਕੇ, ਇਸ ਲਈ ਇਸ ‘ਤੇ ਸੁਣਵਾਈ ਜ਼ਰੂਰੀ ਹੈ।”
ਗੁਜਰਾਤ ਕਾਂਗਰਸ ਵੱਲੋਂ ਪੇਸ਼ ਹੋਏ ਸੀਨੀਅਰ ਬੁਲਾਰੇ ਵਿਵੇਕ ਤਨਖਾ ਨੇ ਕਿਹਾ ਹੈ ਕਿ ਦਿੱਲੀ ਸੁਪਰੀਮ ਕੋਰਟ ਦੇ ਕੁਝ ਫੈਸਲੇ ਹਨ, ਜੋ ਉਨ੍ਹਾਂ ਦੇ ਪੱਖ ‘ਚੋਂ ਹਨ। ਇਸ ‘ਤੇ ਬੈਂਚ ਨੇ ਕਿਹਾ ਹੈ, ”ਅਸੀਂ ਕੁਝ ਨਹੀਂ ਕਹਿ ਰਹੇ ਹਾਂ। ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਇਹ ਸਾਧਾਰਨ ਅਹੁਦਾ ਹੈ ਜਾਂ ਫਿਰ ਸੰਵਿਧਾਨਿਕ ਹੈ। ਇਸ ਮਾਮਲੇ ‘ਤੇ ਸੁਣਵਾਈ ਜ਼ਰੂਰੀ ਹੈ।”
ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੀ ਸੀਨੀਅਰ ਨੇਤਾ ਸਮ੍ਰਿਤੀ ਈਰਾਨੀ ਦੇ ਲੋਕ ਸਭਾ ਪਹੁੰਚਣ ਤੋਂ ਬਾਅਦ ਗੁਜਰਾਤ ‘ਚ ਗਾਂਧੀਨਗਰ ਅਤੇ ਅਮੇਠੀ ਰਾਜ ਸਭਾ ਦੀਆਂ ਦੋ ਸੀਟਾਂ ਖਾਲੀ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ 15 ਜੂਨ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਦੋਵਾਂ ਸੀਟਾਂ ਲਈ ਚੋਣਾਂ 5 ਜੁਲਾਈ ਨੂੰ ਹੋਣ ਵਾਲੀਆਂ ਹਨ। ਕਾਂਗਰਸ ਨੇ ਪਟੀਸ਼ਨ ‘ਚ ਕਿਹਾ ਹੈ ਕਿ ਇੱਕ ਹੀ ਦਿਨ ਦੋਵਾਂ ਸੀਟਾਂ ਲਈ ਵੱਖ-ਵੱਖ ਚੋਣਾਂ ਕਰਵਾਉਣਾ ਅਸੰਵਿਧਾਨਿਕ ਅਤੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …