Home / Community-Events / ਗਿੱਲ ਹਰਦੀਪ ਦੇ ਜਜਬਾਤੀ ਗੀਤਾਂ ਨਾਲ ਸੋਚਣ ਲਾ ਗਿਆ ਐਡਮਿੰਟਨ ਦਾ ਪੰਜਾਬੀ ਮੇਲਾ

ਗਿੱਲ ਹਰਦੀਪ ਦੇ ਜਜਬਾਤੀ ਗੀਤਾਂ ਨਾਲ ਸੋਚਣ ਲਾ ਗਿਆ ਐਡਮਿੰਟਨ ਦਾ ਪੰਜਾਬੀ ਮੇਲਾ

ਗਿੱਲ ਹਰਦੀਪ ਦੇ ਜਜਬਾਤੀ ਗੀਤਾਂ ਨਾਲ ਸੋਚਣ ਲਾ ਗਿਆ ਐਡਮਿੰਟਨ ਦਾ ਪੰਜਾਬੀ ਮੇਲਾ

img_0664ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਐਡਮਿੰਟਨ ਦੇ ਸੇਰੇ ਪੰਜਾਬ ਸਪੋਰਟਸ ਕਲੱਬ ਵੱਲੋ ਮਿੱਲਵੁਡ ਦੇ ਰਿੱਕ ਸੈਟਰ  ਦੀਆਂ ਗਰਾਉਡਾਂ ਵਿਚ ਖੁੱਲਾ ੇਲਾ ਕਰਵਾਇਆਂ ਗਿਆ।ਜਿਸ ਵਿਚ ਗਿੱਲ ਹਰਦੀਪ ਵੱਲੋ ਗਾਏ ਗੀਤ ਜਜਬਾਤੀ ਗੀਤਾਂ ਨੇ ਦਰਸਕਾਂ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ।ਇਸ ਖੁੱਲੇ ਪੰਜਾਬੀ ਮੇਲੇ ਦੀ ਸਟੇਜ ਨੂੰ ਆਪਣੀਆਂ ਕਾਵਿਕ ਲਾਇਨਾਂ,ਸਇਰੋ ਸਾਇਰੀ ਨਾਲ ਵਿਸੇਸ ਤੌਰ ਤੇ ਆਏ ਮੱਖਣ ਬਰਾੜ ਨੇ ਸਿਗਾਰ ਕੇ ਸਾਰੇ ਕਲਾਕਾਰਾਂ ਨੂੰ ਦਰਸਕਾਂ ਦੇ ਸਨਮੁੱਖ ਕੀਤਾ।ਬਿੰਦੀ ਬਰਾੜ ਜੋ ਕਿ 19 ਸਾਲ ਤੋ ਕੈਨੇਡਾ ਵਿਚ ਰਹਿ ਰਿਹਾ ਹੈ ਨੇ ਆਪਣੇ ਚਰਚਿਤ ਗੀਤ ਮਿਸ ਪੰਜਾਬਣ,ਜੇ ਰੁਸ ਗਿਆ ਪ੍ਰਹੁਣਾ ਸਾਰੇ ਪਿੰਡ ਤੋ ਸੂਤ ਨੀ ਆਉਣਾ ਨਾਲ ਹਾਜਰੀ ਲੁਆਈ ਸੀ।ਰੂਪ ਬਾਪਲਾ ਜੋ ਕਿ ਐਬਸਫੋਰਡ ਤੋ ਆਏ ਸਨ ਨੇ ਆਪਣੀ ਦਮਦਾਰ ਅਵਾਜ ਨਾਲ ਪਰੀਆਂ ਦੀ ਪਟਰਾਣੀ,ਸੂਚਾ ਸੂਰਮਾ ਤੇ ਅਮਨ ਬਿਲਾਸਪੁਰੀ ਦੇ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਾਇਆ।ਬਲਬੀਰ ਲਹਿਰਾ ਨੇ ਆਪਣੀ ਸੋਲੋ ਗਾਇਕੀ ਵਿਚ ਗੀਤ ” ਓਏ ਲੈ ਕੇ ਲਿਮਟਾਂ ਆਪ ਜੱਟਾਂ ਲਿਮਟ ਤੋ ਬਾਹਰ ਹੋ ਗਿਆ” ਪੇਸ ਕੀਤਾ ਤੇ ਨਾਲੋ ਨਾਲ ਹੁਸਨਪ੍ਰੀਤ ਕੌਰ ਨਾਲ ਆਪਣੇ ਚਰਚਿੱਤ ਦੁਗਾਣਾ ਗੀਤ ਜੁੱਡੋ ਕਰਾਟੇ,ਅੱਠੋ ਪਹਿਰ ਬੁੱਲਾਂ ਉੱਤੇ ਨੱਚੇ ਤੇਰਾ ਨਾ ਗਾਏ।ਬੀਬੀ ਹੁਸਨਪ੍ਰੀਤ ਨੇ ਆਪਣਾ ਗੀਤ ਬਿੰਦੀ ਬਰਾੜ ਨਾਲ ਚੱਲ ਖਵਾ ਕੇ ਲਿਆਵਾ ਢੋਢਾ ਕੋਟਕਪੂਰੇ’ ਦਾ ਵੀ ਪੇਸ ਕੀਤਾ।ਹਰਪ੍ਰੀਤ ਢਿੱਲੋ ਤੇ ਜੱਸੀ ਕੌਰ ਦੀ ਦੁਗਾਣਾ ਜੋੜੀ ਨੇ ਪੰਜਾਬ ਵਿਚ ਚੱਲ ਰਹੀ ਨਸਿਆਂ ਦੀ ਬਿਮਾਰੀ ਬਾਰੇ ਗੀਤ ਜਾਵੇ ਲੱਗਦੀ ਨਜਰ ਪੰਜਾਬ ਨੂੰ ਸੁਣਾ ਲੇ ਦਰਸਕਾਂ ਦੀਆਂ ਤਾੜੀਆਂ ਇੱਕਠੀਆਂ ਕੀਤੀਆਂ।ਗਿੱਲ ਹਰਦੀਪ ਨੇ ਆਪਣੀ ਦਮਦਾਰ ਅਵਾਜ ਨਾਲ ਆਪਣੇ ਨਵੇ ਪੁਰਾਣੇ ਗੀਤ ਸੁਣਾਏ ਸਨ ।ਰਾਜੂ ਦੱਧਾਹੂਰ ਦਾ ਲਿਖਿਆ ਗੀਤ “ਵੇ ਬਾਬਲ,ਵੇ ਬਾਬਾ ਨੀ ਮਾਏ ਵੀਰਾ ਥੋਨੂੰ ਸੁਣਾਵਾ ਮਨੁੱਖ ਦੀ ਕਹਾਣੀ’ ਇਸ ਮੇਲੇ ਦਾ ਸਿਖਰ ਸੀ। ਮੰਗਲ ਹਠੂਰ ਦਾ ਲਿਖਿਆ ਹੋਇਆ ਗੀਤ ‘ਓਏ ਪਿਸਟਲ ਦੇਖਣ ਨੂੰ ਟੰਗੇ’ ਗੀਤ ਰਾਹੀ ਦੱਸਿਆ ਕਿ ਹਥਿਆਰ ਕਦੋ ਵਰਤਣੇ ਚਾਹੀਦੇ ਹਨ।ਆਪਣੇਪੁਰਾਣੇ ਗੀਤਾ ਵਿਚੋ ਬਾਬਾ ਜੀ ਕਿਸੇ ਡਰਾਇਵਰ ਨੂੰ ਤੱਤੀ ਵਾਅ ਨਾ ਲੱਗੇ,ਸਾਰਾ ਪਿੰਡ ਵੈਲੀਆਂ ਦਾ ਜੱਟ ਮਾਰਦੇ ਫਿਰਨ ਲਲਕਾਰੇ,ਕਰੀ ਕਿੱਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ,ਬਿੱਕਰ ਵਿਚਾਰਾ ਕੀ ਕਰੇ, ਤੇ ਬਿਲਕੁਲ ਨਵਾ ਗੀਤ “ਪੀਤੀ ਏ ਸਰਾਬ ਯਾਰੋ ਲਹੂ ਤਾ ਨੀ ਪੀਤਾ ਏ,ਠੱਗੀ ਤਾ ਨੀ ਮਾਰੀ ਕੋਈ ਖੂਨ ਤਾ ਤਾ ਨੀ ਕੀਤਾ ਏ” ਲੋਕਾਂ ਤੋ ਪਾਸ ਕਰਵਾਇਆ ਸੀ ।ਮੇਲੇ ਵਿਚ ਮੋਆ ਬੰਗਾ ਕੌਸਲਰ ਵਾਰਡ 12,ਫੋਰਟ ਸੈਸਕੈਚਵਨ ਦੇ ਨੌਜਵਾਨ ਕੌਸਲਰ ਅਰਜਨ ਰੰਧਾਵਾ,ਫੈਡਪਲ ਮੰਤਰੀ ਅਮਰਜੀਤ ਸੋਹੀ ਦਾ ਸਨਮਾਨ ਕੀਤਾਂ ਗਿਆ।ਪੰਜਾਬੀ ਮੇਲੇ ਨੂੰ ਬਹੁਤ ਹੀ ਠੰਡ ਵਿਚ ਬੈਠ ਕੇ ਜਿੱਥੇ ਹਜਾਰਾਂ ਦੀ ਗਿਣਤੀ ਵਿਚ ਦਰਸਕਾਂ ਨੇ ਆਨੰਦ ਮਾਣਿਆ ਉਥੇ ਆਪਣੇ ਭਾਈਚਾਰੇ ਵਿਚੋ ਸਾਬਕਾ ਐਮ.ਐਲ.ਏ ਪੀਟਰ ਸੰਧੂ, ਕਲੱਬ ਦੇ ਪ੍ਰਧਾਨ ਪੱਪੀ ਪਧੇਰ,ਕੁਲਦੀਪ ਬਰਾੜ ਸਾਹੋਕੇ,ਤੇਜਦਰ ਬਰਾੜ,ਸੈਮ ਝੱਜ,ਪ੍ਰਿਤਪਾਲ ਸੇਖੋ,ਰਣਜੀਤ ਸਿੰਘ ਰਾਣਾ,ਚਰਨਾ ਬਰਾੜ,ਲਾਲ ਬਰਾੜ,ਪੱਤਵੰਤ ਸੇਖੋ,ਬਲਦੇਵ ਧਾਲੀਵਾਲ,ਗੀਤਕਾਰ ਮੰਗਲ ਹਠੂਰ,ਸੁਖਦੇਵ ਧਨੋਆ,ਕੈਲਗਿਰੀ ਤੋ ਪੰਜਬੀ ਅਖਬਾਰ ਦੇ ਚੀਫ ਹਰਬੰਸ ਬੁੱਟਰ ਸਪੈਸਲ ਤੌਰ ਤੇ ਪਹੁੰਚੇ ਤੇ ਹਾਜਰੀ ਲੁਆਈ।ਭਾਰੀ ਠੰਡ ਦੇ ਬਾਵਜੂਦ ਲੋਕਾਂ ਵਿਚ ਮੇਲੇ ਪ੍ਰਤੀ ਭਾਰੀ ਉਤਸਾਹ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …