Breaking News
Home / Punjabi News / ਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ

ਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ

ਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ

ਨਵੀਂ ਦਿੱਲੀ, 19 ਮਾਰਚ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਵਧ ਤੋਂ ਵਧ ਤਾਪਮਾਨ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਅੱਜ ਦਾ ਦਿਨ ਮੌਜੂਦਾ ਸੀਜ਼ਨ ਦਾ ਫਿਲਹਾਲ ਸਭ ਤੋਂ ਗਰਮ ਦਿਨ ਰਿਹਾ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਸਣੇ ਉੱਤਰੀ ਭਾਰਤ ਵਿੱਚ ਇਸ ਵਾਰ ਗਰਮੀ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਫਿਲਹਾਲ ਗਰਮੀ ਤੋਂ ਰਾਹਤ ਦੇ ਆਸਾਰ ਘੱਟ ਹਨ। ਦਿੱਲੀ ਵਿੱਚ ਨੋਟ ਕੀਤਾ ਗਿਆ ਅੱਜ ਦਾ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਵਧ ਸੀ ਤੇ ਘੱਟ ਤੋਂ ਘੱਟ ਤਾਪਮਾਨ 19.8 ਡਿਗਰੀ ਸੈਲੀਅਸ ਰਿਹਾ ਜੋ ਕਿ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ ਤਿੰਨ ਡਿਗਰੀ ਸੈਲੀਅਸ ਵਧ ਸੀ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦਾ ਵਧ ਤੋਂ ਵਧ ਤਾਪਮਾਨ 38 ਡਿਗਰੀ ਸੈਲੀਅਸ ਤਕ ਪਹੁੰਚਣ ਦਾ ਅਨੁਮਾਨ ਹੈ। -ਪੀਟੀਆਈ


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …