Home / Punjabi News / ਖਜ਼ਾਨਾ ਖਾਲੀ ਕਰ ਕੇ ਜਨਤਾ ਦੀ ਜੇਬ ਕੱਟਣ ਵਾਲੀ ਯੋਗੀ ਸਰਕਾਰ : ਪ੍ਰਿਯੰਕਾ

ਖਜ਼ਾਨਾ ਖਾਲੀ ਕਰ ਕੇ ਜਨਤਾ ਦੀ ਜੇਬ ਕੱਟਣ ਵਾਲੀ ਯੋਗੀ ਸਰਕਾਰ : ਪ੍ਰਿਯੰਕਾ

ਖਜ਼ਾਨਾ ਖਾਲੀ ਕਰ ਕੇ ਜਨਤਾ ਦੀ ਜੇਬ ਕੱਟਣ ਵਾਲੀ ਯੋਗੀ ਸਰਕਾਰ : ਪ੍ਰਿਯੰਕਾ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ‘ਚ ਬਿਜਲੀ ਦੀ ਦਰ ‘ਚ ਵਾਧੇ ਦੇ ਪ੍ਰਸਤਾਵ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਾਜ ਦੀ ਯੋਗੀ ਆਦਿੱਤਿਯਨਾਥ ਸਰਕਾਰ ‘ਤੇ ਸਰਕਾਰੀ ਖਜ਼ਾਨਾ ਖਾਲੀ ਕਰਨ ਤੋਂ ਬਾਅਦ ਹੁਣ ਜਨਤਾ ਦੀ ਜੇਬ ਕੱਟਣ ਦਾ ਦੋਸ਼ ਲਗਾਇਆ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,”ਪਹਿਲਾਂ ਮਹਿੰਗੇ ਪੈਟਰੋਲ-ਡੀਜ਼ਲ ਦਾ ਬੋਝ ਅਤੇ ਹੁਣ ਮਹਿੰਗੀ ਬਿਜਲੀ ਦੀ ਮਾਰ। ਉੱਤਰ ਪ੍ਰਦੇਸ਼ ਭਾਜਪਾ ਸਰਕਾਰ ਆਮ ਜਨਤਾ ਦੀ ਜੇਬ ਕੱਟਣ ‘ਚ ਲੱਗੀ ਹੈ। ਕਿਉਂ?”
ਪ੍ਰਿਯੰਕਾ ਨੇ ਸਵਾਲ ਕੀਤਾ,”ਖਜ਼ਾਨੇ ਨੂੰ ਖਾਲੀ ਕਰ ਕੇ ਭਾਜਪਾ ਸਰਕਾਰ ਹੁਣ ਵਸੂਲੀ, ਜਨਤਾ ‘ਤੇ ਮਹਿੰਗਾਈ ਦਾ ਹੰਟਰ ਚੱਲਾ ਰਹੀ ਹੈ। ਕਿਸ ਤਰ੍ਹਾਂ ਦੀ ਸਰਕਾਰ ਹੈ ਇਹ?” ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਆਉਣ ਵਾਲੇ ਦਿਨਾਂ ‘ਚ ਬਿਜਲੀ ਮਹਿੰਗੀ ਹੋ ਸਕਦੀ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਖਰਚ ‘ਚ ਵਾਧੇ ਅਤੇ ਮਾਲ ‘ਚ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ ਬਿਜਲੀ ਦੀਆਂ ਦਰਾਂ 11.69 ਫੀਸਦੀ ਤੱਕ ਵਧਾਉਣ ਦਾ ਪ੍ਰਸਤਾਵ ਕੀਤਾ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …