Home / Punjabi News / ਖਾਨ ‘ਚ ਫਸੇ ਮਜ਼ਦੂਰਾਂ ਦੇ ਬਚਣ ਦੀ ਉਮੀਦ ਬੇਹੱਦ ਘੱਟ, ਬਚਾਅ ਮੁਹਿੰਮ ਜਾਰੀ

ਖਾਨ ‘ਚ ਫਸੇ ਮਜ਼ਦੂਰਾਂ ਦੇ ਬਚਣ ਦੀ ਉਮੀਦ ਬੇਹੱਦ ਘੱਟ, ਬਚਾਅ ਮੁਹਿੰਮ ਜਾਰੀ

ਖਾਨ ‘ਚ ਫਸੇ ਮਜ਼ਦੂਰਾਂ ਦੇ ਬਚਣ ਦੀ ਉਮੀਦ ਬੇਹੱਦ ਘੱਟ, ਬਚਾਅ ਮੁਹਿੰਮ ਜਾਰੀ

ਸ਼ਿਲਾਂਗ— ਮੇਘਾਲਿਆ ਦੇ ਈਸਟ ਜਯੰਤੀਆ ਹਿਲਸ ਜ਼ਿਲੇ ‘ਚ ਇਕ ਗੈਰ-ਕਾਨੂੰਨੀ ਰੈਟਹੋਲ ਖਾਨ ‘ਚ ਅਚਾਨਕ ਪਾਣੀ ਭਰ ਜਾਣ ਨਾਲ ਮਜ਼ਦੂਰਾਂ ਦੇ ਖਾਨ ਅੰਦਰ ਫੱਸ ਜਾਣ ਦੀ ਘਟਨਾ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ। ਹੁਣ ਤਕ ਦੇ ਬਚਾਅ ਸਬੰਧੀ ਕੋਸ਼ਿਸ਼ਾਂ ਦੇ ਲਗਾਤਾਰ ਅਸਫਲ ਹੋਣ ਕਾਰਨ ਇਹ ਉਮੀਦ ਬੇਹੱਦ ਘੱਟ ਹੋ ਚੁੱਕੀ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾ ਸਕੇਗਾ। ਖਾਨਾਂ ‘ਚ ਆਪਣੇ ਕੰਮ ਲਈ ਮਹਾਰਥ ਰੱਖਣ ਵਾਲੇ ਵਿਗਿਆਨੀਆਂ ਦੀ ਇਕ ਸਿਖਰ ਦੀ ਟੀਮ ਬਚਾਅ ਅਭਿਆਨ ਨੂੰ ਗਤੀ ਦੇਣ ਲਈ ਐਤਵਾਰ ਨੂੰ ਈਸਟ ਜਯੰਤੀਆ ਹਿਲਸ ਜ਼ਿਲਾ ਪਹੁੰਚੀ। ਇਸ ਬਚਾਅ ਅਭਿਆਨ ਨੂੰ ਦੇਸ਼ ਦਾ ਸਭ ਤੋਂ ਲੰਬਾ ਚੱਲਣ ਵਾਲਾ ਬਚਾਅ ਅਭਿਆਨ ਦੱਸਿਆ ਜਾ ਰਿਹਾ ਹੈ।
ਬਚਾਅ ਅਭਿਆਨ ਦੇ ਬੁਲਾਰੇ ਆਰ ਸੁਸਨਗੀ ਨੇ ਦੱਸਿਆ ਕਿ ਹੈਦਰਾਬਾਦ ਸਥਿਤ ਰਾਸ਼ਟਰੀ ਨੈਸ਼ਨਲ ਜਿਓਗ੍ਰਾਫਿਕ ਰਿਸਰਚ ਇੰਸਟੀਚਿਊਟ ਵਿਗਿਆਨਕ ਅਤੇ ਉਦਯੋਗਿਕ ਰਿਸਰਚ ਕੌਂਸਲ ਅਤੇ ਗ੍ਰੈਵਿਟੀ ਐਂਡ ਮੈਗਨੇਟਿਕ ਗਰੁੱਪ ਦੇ ਮਾਹਿਰਾਂ ਦੀ ਇਕ ਟੀਮ ਬਚਾਅ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ‘ਗ੍ਰਾਊਂਡ ਪੇਨੇਟ੍ਰੇਟਿੰਗ ਰੇਡਾਰ’ ਅਤੇ ਚੇਨਈ ਸਥਿਤ ‘ਰਿਮੋਟਲੀ ਆਪਰੇਟਿਡ ਵਹੀਕਲ’ ਦੀ ਇਕ ਟੀਮ ਵੀ ਬਚਾਅ ਮਿਸ਼ਨ ‘ਚ ਮਦਦ ਲਈ ਪਹੁੰਚੀ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਤਕ 370 ਫੁੱਟ ਡੂੰਘੀ ਖਾਨ ‘ਚੋਂ ਇਕ ਕਰੋੜ ਲੀਟਰ ਪਾਣੀ ਕੱਢਿਆ ਜਾ ਚੁੱਕਾ ਹੈ ਪਰ ਪਾਣੀ ਦੇ ਪੱਧਰ ‘ਚ ਬਹੁਤ ਜ਼ਿਆਦਾ ਬਦਲਾਅ ਨਹੀਂ ਆਇਆ ਹੈ।
ਉਨ੍ਹਾਂ ਕਿਹਾ ਕਿ ਨੇੜੇ ਹੀ ਮੌਜੂਦ ਹੋਰ ਖਾਨਾਂ ‘ਚੋਂ ਵੀ ਦੋ ਕਰੋੜ ਲੀਟਰ ਪਾਣੀ ਕੱਢਿਆ ਜਾ ਚੁੱਕਾ ਹੈ ਕਿਉਂਕਿ ਆਸ਼ੰਕਾ ਸੀ ਕਿ ਇਹ ਖਾਨਾਂ ਆਪਸ ‘ਚ ਜੁੜੀਆਂ ਹੋਈਆਂ ਹਨ। ਹਾਲਾਂਕਿ ਬਚਾਅ ਕਰਮੀ ਇਸ ਗੱਲ ਦਾ ਪਤਾ ਨਹੀਂ ਲਗਾ ਪਾਏ ਹਨ ਕਿ ਪਾਣੀ ਕਿਵੇਂ ਅਤੇ ਕਿੱਥੋਂ ਆ ਰਿਹਾ ਹੈ। ਬਚਾਅ ਅਭਿਆਨ ‘ਚ ਕਈ ਸਰਕਾਰੀ ਏਜੰਸੀਆ ਦੇ ਕਰੀਬ 200 ਕਰਮੀ ਲੱਗੇ ਹੋਏ ਹਨ, ਜਿਸ ‘ਚ ਨੌਸੈਨਾ ਅਤੇ ਰਾਸ਼ਟਰੀ ਆਫਤ ਮੋਚਲ ਬਲ ਦੇ ਇਲਾਵਾ ਕੋਲ ਇੰਡੀਆ ਅਤੇ ਕਿਲਰੋਸਕਰ ਬ੍ਰਦਰਸ ਲਿ ਦੇ ਕਰਮੀ ਸ਼ਾਮਲ ਹਨ। ਬਚਾਅ ਮੁਹਿੰਮਾਂ ਦੀ ਨਿਗਰਾਨੀ ਕਰ ਰਹੇ ਹਾਈ ਕੋਰਟ ਨੇ ਬਚਾਅ ਏਜੰਸੀਆਂ ਨੂੰ ਮਜ਼ਦੂਰਾਂ ਨੂੰ ਜਿਉਂਦਾ ਜਾਂ ਮ੍ਰਿਤ ਬਾਹਰ ਕੱਢਣ ਦਾ ਨਿਰਦੇਸ਼ ਦਿੱਤਾ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …