Home / Punjabi News / ਐੱਸ. ਜੀ. ਪੀ. ਸੀ. ‘ਤੇ ਸਾਡਾ ਕੋਈ ਕਬਜ਼ਾ ਨਹੀਂ : ਸੁਖਬੀਰ

ਐੱਸ. ਜੀ. ਪੀ. ਸੀ. ‘ਤੇ ਸਾਡਾ ਕੋਈ ਕਬਜ਼ਾ ਨਹੀਂ : ਸੁਖਬੀਰ

ਸ੍ਰੀ ਮੁਕਤਸਰ ਸਾਹਿਬ – ਮੁਕਤਸਰ ਦੇ ਮਾਘੀ ਮੇਲੇ ਦੌਰਾਨ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਚ ‘ਤੋਂ ਕੈਪਟਨ ਸਰਕਾਰ ਦੇ ਖਿਲਾਫ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਮੇਰਾ ਛੋਟਾ ਵੀਰ ਹੈ, ਜੋ ਹਮੇਸ਼ਾ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦਾ ਹੈ। ਕਾਂਗਰਸ ਸਰਕਾਰ ਕਹਿੰਦੀ ਹੈ ਕਿ ਐੱਸ. ਜੀ. ਪੀ. ਸੀ. ‘ਤੇ ਬਾਦਲਾਂ ਦਾ ਕਬਜ਼ਾ ਹੈ, ਜਿਸ ਨੂੰ ਉਹ ਬਾਦਲਾਂ ਤੋਂ ਮੁਕਤ ਕਰਵਾਉਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐੱਸ. ਜੀ. ਪੀ. ਸੀ. ‘ਤੇ ਸਾਡਾ ਕੋਈ ਕਬਜ਼ਾ ਨਹੀਂ, ਲੋਕ ਵੋਟ ਪਾ ਕੇ ਚੁਣਦੇ ਹਨ। ਵਿਧਾਨ ਸਭਾ ਵਾਂਗ ਐੱਸ.ਜੀ.ਪੀ.ਸੀ ਦੀਆਂ ਚੋਣਾਂ ਦੌਰਾਨ ਵੀ ਵੋਟਿੰਗ ਹੁੰਦੀ ਹੈ ਅਤੇ ਇਹ ਚੋਣਾਂ ਕੇਂਦਰੀ ਚੋਣ ਕਮਿਸ਼ਨ ਕਰਵਾਉਂਦਾ ਹੈ।

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …