Home / Punjabi News / ਖਾਤੇ ‘ਚ ਆਉਣਗੇ 15 ਲੱਖ ਕਦੇ ਨਹੀਂ ਕਹੀ ਇਹ ਗੱਲ : ਰਾਜਨਾਥ ਸਿੰਘ

ਖਾਤੇ ‘ਚ ਆਉਣਗੇ 15 ਲੱਖ ਕਦੇ ਨਹੀਂ ਕਹੀ ਇਹ ਗੱਲ : ਰਾਜਨਾਥ ਸਿੰਘ

ਖਾਤੇ ‘ਚ ਆਉਣਗੇ 15 ਲੱਖ ਕਦੇ ਨਹੀਂ ਕਹੀ ਇਹ ਗੱਲ : ਰਾਜਨਾਥ ਸਿੰਘ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਦੇ ਨਹੀਂ ਕਿਹਾ ਸੀ ਕਿ ਲੋਕਾਂ ਨੂੰ ਖਾਤੇ ‘ਚ 15-15 ਲੱਖ ਰੁਪਏ ਟਰਾਂਸਫਰ ਕੀਤੇ ਜਾਣਗੇ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਗਏ ਇੰਟਰਵਿਊ ‘ਚ ਰਾਜਨਾਥ ਸਿੰਘ ਨੇ ਕਿਹਾ,”ਕਦੇ ਨਹੀਂ ਕਿਹਾ ਕਿ ਲੋਕਾਂ ਦੇ ਬੈਂਕ ਅਕਾਊਂਟ ‘ਚ 15 ਲੱਖ ਰੁਪਏ ਭੇਜਾਂਗੇ। ਕਾਲੇ ਧਨ ਖਿਲਾਫ ਕਾਰਵਾਈ ਕੀਤੀ ਗਈ। ਇਹ ਸਾਡੀ ਸਰਕਾਰ ਸੀ, ਜਿਸ ਨੇ ਕਾਲੇ ਧਨ ਦੀ ਜਾਂਚ ਵਿਰੁੱਧ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ। ਰਾਜਨਾਥ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਵਿਰੋਧੀ ਪਾਰਟੀਆਂ ਭਾਜਪਾ ਨੂੰ 15 ਲੱਖ ਰੁਪਏ ਦੇ ਵਾਅਦੇ ‘ਤੇ ਘੇਰ ਰਹੀਆਂ ਹਨ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 2014 ‘ਚ ਭਾਜਪਾ ਅਜਿਹੇ ਹੀ ਵਾਅਦੇ ਕਰ ਕੇ ਸੱਤਾ ‘ਚ ਆਈ ਸੀ ਅਤੇ ਹੁਣ 2019 ‘ਚ ਵੀ ਅਜਿਹੇ ਹੀ ਵਾਅਦੇ ਕਰ ਰਹੀ ਹੈ।
ਛਾਪੇਮਾਰੀ ਨੂੰ ਲੈ ਕੇ ਸਰਕਾਰ ਨੂੰ ਦੋਸ਼ ਦੇਣਾ ਸਹੀ ਨਹੀਂ
ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਕਮਲਨਾਥ ਦੇ ਕਰੀਬੀਆਂ ਦੇ ਇੱਥੇ ਪਏ ਆਈ.ਟੀ. ਅਤੇ ਈ.ਡੀ. ਦੇ ਛਾਪੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ। ਏਜੰਸੀਆਂ ਨੂੰ ਇਨਪੁਟ ਮਿਲਿਆ ਸੀ ਅਤੇ ਉਨ੍ਹਾਂ ਨੇ ਛਾਪੇਮਾਰੀ ਕੀਤੀ, ਅਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਸੀ? ਉਨ੍ਹਾਂ ਨੇ ਕਿਹਾ ਕਿ ਛਾਪੇਮਾਰੀ ਕਰਨ ਵਾਲੀਆਂ ਏਜੰਸੀਆਂ ਖੁਦਮੁਖਤਿਆਰ ਸੰਸਥਾਵਾਂ ਹਨ। ਉਨ੍ਹਾਂ ‘ਤੇ ਚੋਣ ਜ਼ਾਬਤਾ ਲਾਗੂ ਨਹੀਂ ਹੁੰਦੀ ਹੈ। ਉਨ੍ਹਾਂ ਨੇ ਆਪਣੇ ਇਨਪੁਟ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਅਸੀਂ ਉਨ੍ਹਾਂ ਨੂੰ ਕਿਵੇਂ ਰੋਕ ਸਕਦੇ ਸੀ? ਉਨ੍ਹਾਂ ਨੇ ਕਿਹਾ ਕਿ ਛਾਪੇਮਾਰੀ ਨੂੰ ਲੈ ਕੇ ਸਰਕਾਰ ਨੂੰ ਦੋਸ਼ ਦੇਣਾ ਸਹੀ ਨਹੀਂ ਹੈ।
ਸਰਕਾਰ ਤੋਂ ਸਵਾਲ ਪੁੱਛੋ ਪਰ ਫੌਜ ਤੋਂ ਸਬੂਤ ਨਾ ਮੰਗੋ
ਰਾਜਨਾਥ ਨੇ ਕਿਹਾ ਕਿ ਬਾਲਾਕੋਟ ‘ਚ ਭਾਰਤ ਵਲੋਂ ਕੀਤੀ ਗਈ ਏਅਰ ਸਟਰਾਈਕ ਦੌਰਾਨ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਸੀ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਰਾਜਨਾਥ ਨੇ ਕਿਹਾ ਕਿ ਬਾਲਾਕੋਟ ਏਅਰ ਸਟਰਾਈਕ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛੋ ਪਰ ਸੁਰੱਖਿਆ ਫੋਰਸਾਂ ਤੋਂ ਸਬੂਤ ਨਾ ਮੰਗੋ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …