ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਹੈ ਕਿ ਲੋੜਵੰਦਾਂ ਅਤੇ ਦਲਿਤ-ਗਰੀਬ ਵਰਗ ਨੂੰ ‘ਆਟਾ-ਦਾਲ’ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ ਹੈ ਅਤੇ ਖਾਣਯੋਗ ਨਹੀਂ ਹੈ। ਇਸ ਸਬੰਧ ‘ਚ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਨਾਲ ਲੈ ਕੇ ਸੰਧਵਾਂ ਨੇ ਪੰਜਾਬ ਦੇ ਖੁਰਾਕ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮੰਗ ਪੱਤਰ ਦੇ ਕੇ ਆਟਾ-ਦਾਲ ਯੋਜਨਾ ‘ਚ ਚੱਲ ਰਹੀਆਂ ਕਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਮੰਗ ਉਠਾਈ।
ਇਸ ਸਬੰਧੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ‘ਚ ਆਟਾ-ਦਾਲ ਯੋਜਨਾਂ ਦਾ ਨਰੀਖਣ ਕੀਤਾ। ਸੰਧਵਾਂ ਨੇ ਦੱਸਿਆ ਕਿ ਕੁਹਾਰਵਾਲਾ ਪਿੰਡ ‘ਚ ਆਟਾ-ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਨੂੰ ਅੱਖੀ ਦੇਖ ਕੇ ਖਾਣਾ ਮੁਸ਼ਕਲ ਹੈ। ਕਣਕ ਬੇਹੱਦ ਘਟੀਆ ਕਿਸਮ ਦੀ ਸੀ। ਇਨ੍ਹਾਂ ਹੀ ਨਹੀਂ ਬੋਰੀਆਂ ਦੇ ਵਜ਼ਨ ‘ਚ ਵੀ ਠੱਗੀ ਹੋ ਰਹੀ ਹੈ। ਸੰਧਵਾਂ ਨੇ ਕਿਹਾ ਕਿ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕਾਰਨ ਇਹ ਸਕੀਮ ਗਰੀਬਾਂ ਅਤੇ ਦਲਿਤ ਵਰਗ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਜਾਪ ਰਹੀ ਹੈ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News