Home / Punjabi News / ਖਟਕੜ ਕਲਾਂ ਮੁਹੱਲਾ ਕਲੀਨਿਕ ’ਤੇ ਲੱਗੀ ਭਗਵੰਤ ਮਾਨ ਦੀ ਤਸਵੀਰ ’ਤੇ ਕਾਲਖ ਪੋਥਣ ਦੇ ਦੋਸ਼ ’ਚ ਤਿੰਨ ਵਿਦਿਆਰਥੀ ਗ੍ਰਿਫ਼ਤਾਰ

ਖਟਕੜ ਕਲਾਂ ਮੁਹੱਲਾ ਕਲੀਨਿਕ ’ਤੇ ਲੱਗੀ ਭਗਵੰਤ ਮਾਨ ਦੀ ਤਸਵੀਰ ’ਤੇ ਕਾਲਖ ਪੋਥਣ ਦੇ ਦੋਸ਼ ’ਚ ਤਿੰਨ ਵਿਦਿਆਰਥੀ ਗ੍ਰਿਫ਼ਤਾਰ

ਅਪਰਨਾ ਬੈਨਰਜੀ

ਜਲੰਧਰ, 28 ਮਾਰਚ

ਖਟਕੜ ਕਲਾਂ ਦੇ ਮੁਹੱਲਾ ਕਲੀਨਿਕ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ‘ਤੇ ਕਾਲਖ ਪੋਥਣ ਦੇ ਮਾਮਲੇ ‘ਚ ਨਵਾਂਸ਼ਹਿਰ ਪੁਲੀਸ ਨੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਦਿਆਰਥੀਆਂ ਨੇ ਕਲੀਨਿਕ ਤੋਂ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੇ ਵਿਰੋਧ ‘ਚ ਮੁੱਖ ਮੰਤਰੀ ਦੀ ਫੋਟੋ ‘ਤੇ ਕਾਲਖ ਮਲੀ ਸੀ। ਥਾਣਾ ਸਦਰ ਬੰਗਾ ਵਿਖੇ ਆਈਪੀਸੀ ਦੀ ਧਾਰਾ 188 (ਲੋਕ ਸੇਵਕ ਵੱਲੋਂ ਜਾਰੀ ਹੁਕਮਾਂ ਦੀ ਅਵੱਗਿਆ) ਅਤੇ ਪੰਜਾਬ ਪ੍ਰਾਪਰਟੀ ਡੈਫੇਸਮੈਂਟ ਆਰਡੀਨੈਂਸ ਐਕਟ ਦੀ ਧਾਰਾ 3 ਤਹਿਤ ਤਿੰਨ ਵਿਦਿਆਰਥੀਆਂ ਦੇ ਨਾਮ ਅਤੇ 5-7 ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਤਿੰਨ ਵਿਦਿਆਰਥੀ ਬਲਜੀਤ ਸਿੰਘ ਧਰਮਕੋਟ, ਕਮਲਜੀਤ ਸਿੰਘ ਮੱਲੂਪੋਤਾ ਅਤੇ ਰਾਜੂ ਬਰਨਾਲਾ ਹਨ। ਬਲਜੀਤ ਸਿੰਘ ਨੂੰ ਉਸ ਦੇ ਕਾਲਜ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਕਮਲਜੀਤ ਸਿੰਘ ਅਤੇ ਰਾਜੂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ।


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …