Home / Punjabi News / ਕੜਾਕੇਦਾਰ ਠੰਡ ਨੇ ਠਾਰੇ ਪੰਜਾਬ ਤੇ ਹਰਿਆਣਾ

ਕੜਾਕੇਦਾਰ ਠੰਡ ਨੇ ਠਾਰੇ ਪੰਜਾਬ ਤੇ ਹਰਿਆਣਾ

ਕੜਾਕੇਦਾਰ ਠੰਡ ਨੇ ਠਾਰੇ ਪੰਜਾਬ ਤੇ ਹਰਿਆਣਾ

ਚੰਡੀਗੜ੍ਹ— ਪੰਜਾਬ ਅਤੇ ਹਰਿਆਣਾ ਵਿਚ ਸ਼ਨੀਵਾਰ ਨੂੰ ਵੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਨਾਰਨੌਲ ਵਿਚ ਤਾਪਮਾਨ ਆਮ ਨਾਲੋਂ 1 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ। ਨਾਰਨੌਲ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਨਾਲ ਖੇਤਰ ਦਾ ਸਭ ਤੋਂ ਠੰਡਾ ਇਲਾਕਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਆ ਵਿਚ ਆਸਮਾਨ ‘ਤੇ ਧੁੰਦ ਦੀ ਚਾਦਰ ਫੈਲੀ ਹੋਈ ਹੈ, ਜਿਸ ਨਾਲ ਹਵਾਈ, ਰੇਲ ਅਤੇ ਸੜਕੀ ਆਵਾਜਾਈ ‘ਤੇ ਅਸਰ ਪਿਆ ਹੈ।
ਅੰਮ੍ਰਿਤਸਰ ਵਿਚ ਪਾਰਾ 4 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ, ਜੋ ਆਮ ਤੋਂ ਇਕ ਡਿਗਰੀ ਸੈਲਸੀਅਸ ਉੱਪਰ ਹੈ। ਕਰਨਾਲ ‘ਚ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਤੋਂ 2 ਡਿਗਰੀ ਸੈਲਸੀਅਸ ਹੇਠਾਂ ਹੈ। ਚੰਡੀਗੜ੍ਹ ‘ਚ ਪਾਰਾ 5.5 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਇਸ ਤੋਂ ਬਾਅਦ ਹਿਸਾਰ ਵਿਚ ਤਾਪਮਾਨ ਆਮ ਨਾਲੋਂ 1 ਡਿਗਰੀ ਹੇਠਾਂ 5.7 ਡਿਗਰੀ ਸੈਲਸੀਅਸ, ਪਟਿਆਲਾ ਵਿਚ 7.4 ਡਿਗਰੀ ਅਤੇ ਲੁਧਿਆਣਾ ਵਿਚ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਐਤਵਾਰ ਤਕ ਕੁਝ ਥਾਂਵਾਂ ‘ਤੇ ਬੱਦਲ ਛਾਏ ਰਹਿਣ ਦੇ ਨਾਲ ਹੀ ਮੀਂਹ ਅਤੇ ਗੜੇ ਪੈਣ ਦਾ ਵੀ ਅਨੁਮਾਨ ਲਾਇਆ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿਚ ਐਤਵਾਰ ਤਕ ਬੇਹੱਦ ਸੰਘਣੀ ਧੁੰਦ ਰਹਿਣ ਦਾ ਵੀ ਅਨੁਮਾਨ ਹੈ।

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …