Home / Punjabi News / ਕ੍ਰਿਕਟ ਖਿਡਾਰੀਆਂ ਅੰਡਰ 14 ਤੇ 16 ਦੇ ਟ੍ਰਾਇਲ 5 ਅਤੇ 6 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ

ਕ੍ਰਿਕਟ ਖਿਡਾਰੀਆਂ ਅੰਡਰ 14 ਤੇ 16 ਦੇ ਟ੍ਰਾਇਲ 5 ਅਤੇ 6 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ

ਕ੍ਰਿਕਟ ਖਿਡਾਰੀਆਂ ਅੰਡਰ 14 ਤੇ 16 ਦੇ ਟ੍ਰਾਇਲ 5 ਅਤੇ 6 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ


ਸ੍ਰੀ ਮੁਕਤਸਰ ਸਾਹਿਬ, 31 ਜਨਵਰੀ( ਕੁਲਦੀਪ ਸਿੰਘ ਘੁਮਾਣ)
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਟ੍ਰਾਈਡੈਟ-ਰੀਜਨਲ ਕੋਚਿੰਗ ਸੈਂਟਰ ਵਿੱਚ ਭਰਤੀ ਲਈ ਅੰਡਰ-14 ਤੇ ਅੰਡਰ-16 ਖਿਡਾਰੀਆਂ ਟ੍ਰਾਇਲ ਮਿਤੀ 05-06 ਫਰਵਰੀ ਨੂੰ ਹੋਣਗੇ। ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸੈਕਟਰੀ ਪ੍ਰੋ। ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਪੀ।ਸੀ।ਏ।-ਟ੍ਰਾਈਡੈਟ ਆਰ।ਸੀ।ਸੀ। ਵਿੱਚ ਭਰਤੀ ਲਈ ਅੰਡਰ-14 ਲਈ ਖਿਡਾਰੀ ਦਾ ਜਨਮ 1 ਸਤੰਬਰ 2008 ਤੇ ਅੰਡਰ-16 ਲਈ 1 ਸਤੰਬਰ 2006 ਤੋਂ ਬਾਅਦ ਹੋਇਆ ਹੋਵੇ। ਚੁਣੇ ਗਏ ਖਿਡਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਲਗਾਏ ਗਏ ਕੋਚਾਂ ਤੋਂ ਕੋਚਿੰਗ ਲੈਣਗੇ। ਇਹ ਟ੍ਰਾਇਲ 5 ਫਰਵਰੀ ਸਵੇਰੇ 9 ਵਜੇ ਨੈਸ਼ਨਲ ਪਬਲਿਕ ਸਕੂਲ ਕ੍ਰਿਕਟ ਗਰਾਉਂਡ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪੀ।ਸੀ।ਏ। ਦੀ ਜੂਨੀਅਰ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਰਕੇਸ਼ ਸੈਨੀ ਲੈਣਗੇ ਤੇ ਕੋਈ ਟ੍ਰਾਇਲ ਫੀਸ ਨਹੀਂ ਲਈ ਜਾਵੇਗੀ। ਪ੍ਰੋ। ਸੰਧੂ ਨੇ ਦੱਸਿਆ ਕਿ ਮੁਕਤਸਰ ਜਿਲ੍ਹੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੀ।ਸੀ।ਏ। ਦੇ ਪ੍ਰਧਾਨ ਤੇ ਟ੍ਰਾਈਡੈਟ ਦੇ ਮਾਲਿਕ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੀ ਲੀਡਰਸ਼ਿੱਪ ਹੇਠ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਇਸ ਤਰਾਂ ਦੀ ਖਿਡਰੀਆਂ ਨੂੰ ਆਪਣੇ ਕੋਚਾਂ ਦੁਆਰਾ ਕੋਚਿੰਗ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ ਪ੍ਰੋ। ਸੰਧੂ ਨੇ ਪ੍ਰਧਾਨ ਰਜਿੰਦਰ ਗੁਪਤਾ ਤੇ ਪੰਜਾਬ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਲਈ ਕਿਹਾ । ਇਹਨਾਂ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟ੍ਰਾਇਲਾਂ ਤੋਂ ਪਹਿਲਾਂ ਆਪਣਾ ਫਾਰਮ ਫਰ ਕੇ ਗਰਾਉਂਡ ਵਿੱਚ ਜਮ੍ਹਾਂ ਕਰਵਾ ਦੇਣ ।

 

The post ਕ੍ਰਿਕਟ ਖਿਡਾਰੀਆਂ ਅੰਡਰ 14 ਤੇ 16 ਦੇ ਟ੍ਰਾਇਲ 5 ਅਤੇ 6 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ first appeared on Punjabi News Online.


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …