Home / Punjabi News / ਕੌੜਾ ਸੱਚ ਹੈ ਕਿ ਬਹੁਤੇ ਭਾਰਤੀ ਲੋਕ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ: ਰਾਹੁਲ ਗਾਧੀ

ਕੌੜਾ ਸੱਚ ਹੈ ਕਿ ਬਹੁਤੇ ਭਾਰਤੀ ਲੋਕ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ: ਰਾਹੁਲ ਗਾਧੀ

ਕੌੜਾ ਸੱਚ ਹੈ ਕਿ ਬਹੁਤੇ ਭਾਰਤੀ ਲੋਕ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ: ਰਾਹੁਲ ਗਾਧੀ

ਨਵੀਂ ਦਿੱਲੀ, 31 ਜਨਵਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿੱਚ 20 ਸਾਲਾਂ ਦੀ ਇੱਕ ਨਾਲ ਕਥਿਤ ਦਿੱਲੀ ਸਮੂਹਿਕ ਜਬਰ ਜਨਾਹ ਅਤੇ ਉਸ ਦੀ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਸੋਮਵਾਰ ਨੂੰ ਕਿਹਾ ਕਿ ਇਹ ਕੌੜਾ ਸੱਚ ਹੈ ਕਿ ਬਹੁਤ ਸਾਰੇ ਦੇਸ਼ਵਾਸੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ। ਉਨ੍ਹਾਂ ਟਵੀਟ ਕੀਤਾ, ”20 ਸਾਲਾਂ ਦੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਸਬੰਧੀ ਵੀਡੀਓ ਸਾਡੇ ਸਮਾਜ ਦਾ ਬੇਹੱਦ ਭਿਆਨਕ ਚਿਹਰਾ ਸਾਹਮਣੇ ਲਿਆਉਂਦੀ ਹੈ। ਕੌੜਾ ਸੱਚ ਕਿ ਬਹੁਤ ਸਾਰੇ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ।” ਜ਼ਿਕਰਯੋਗ ਹੈ ਕਿ ਪੂਰਬੀ ਦਿੱਲੀ ਦੀ ਇੱਕ ਕਲੋਨੀ ਵਿੱਚ ਗੁਆਂਢੀਆਂ ਵੱਲੋਂ 20 ਵਰ੍ਹਿਆਂ ਲੜਕੀ ਨੂੰ ਕਥਿਤ ਅਗਵਾ ਕਰਨ, ਉਸ ਨਾਲ ਸਮੂਹਿਕ ਜਬਰ-ਜਨਾਹ ਕਰਲ ਅਤੇ ਉਸ ਨੂੰ ਸੜਕ ‘ਤੇ ਨੰਗਿਆਂ ਘੁੰਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਪੀੜਤਾ ਦੀ ਛੋਟੀ ਭੈਣ ਦਾ ਵੀ ਸੋਸ਼ਣ ਕੀਤਾ ਸੀ। ਪੁਲੀਸ ਇਸ ਮਾਮਲੇ ‘ਚ 9 ਜਣਿਆਂ (ਅੱਠ ਔਰਤਾਂ ਅਤੇ ਇੱਕ ਪੁਰਸ਼) ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਸਬੰਧ ਵਿੱਚ ਤਿੰਨ ਨਾਬਾਲਗ ਲੜਕਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …