![ਕੋਲਾ ਘੁਟਾਲਾ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਮਿਲੀ ਵੱਡੀ ਰਾਹਤ ਕੋਲਾ ਘੁਟਾਲਾ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਮਿਲੀ ਵੱਡੀ ਰਾਹਤ](https://i0.wp.com/asiantribune.ca/wp-content/uploads/2018/01/1-3.jpg?resize=240%2C180&ssl=1)
ਨਵੀਂ ਦਿੱਲੀ – ਕੋਲਾ ਘੁਟਾਲਾ ਮਾਮਲੇ ਵਿਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਅੱਜ ਵੱਡੀ ਰਾਹਤ ਮਿਲੀ ਹੈ| ਦਿੱਲੀ ਹਾਈਕੋਰਟ ਨੇ ਉਨ੍ਹਾਂ ਦੀ ਸਜ਼ਾ ਅਤੇ ਜ਼ੁਰਮਾਨੇ ਉਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ|
ਇਸ ਤੋਂ ਪਹਿਲਾਂ ਦਿੱਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਪਿਛਲੇ ਮਹੀਨੇ ਮਧੂ ਕੋਡਾ ਨੂੰ ਕੋਲਾ ਘੁਟਾਲੇ ਵਿਚ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ ਅਧੀਨ ਸਜ਼ਾ ਸੁਣਾਈ ਸੀ|