Home / Punjabi News / ਕੋਰੋਨਾ ਨੇ ਹੈਰਾਨ ਕੀਤਾ ਦੇਸ਼, 1 ਹਜ਼ਾਰ ਤੋਂ ਪਾਰ ਮੌਤਾਂ ਦਾ ਅੰਕੜਾ, ਪਛਲੇ 24 ਘੰਟਿਆਂ ‘ਚ 73 ਲੋਕਾਂ ਦੀ ਮੌਤ

ਕੋਰੋਨਾ ਨੇ ਹੈਰਾਨ ਕੀਤਾ ਦੇਸ਼, 1 ਹਜ਼ਾਰ ਤੋਂ ਪਾਰ ਮੌਤਾਂ ਦਾ ਅੰਕੜਾ, ਪਛਲੇ 24 ਘੰਟਿਆਂ ‘ਚ 73 ਲੋਕਾਂ ਦੀ ਮੌਤ

ਦੇਸ਼ ‘ਚ ਕੋਰੋਨਾਵਾਇਰਸ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲਾ ‘ਚ ਆਇਆ ਸੀ। ਉਸ ਸਮੇਂ ਤੋਂ ਹੁਣ ਤੱਕ ਦੇਸ਼ ‘ਚ ਇਸ ਮਾਰੂ ਲਾਗ ਦੇ 31 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 31 ਹਜ਼ਾਰ 332 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1007 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲਾ ‘ਚ ਆਇਆ ਸੀ। ਉਸ ਸਮੇਂ ਤੋਂ ਹੁਣ ਤੱਕ ਦੇਸ਼ ‘ਚ ਇਸ ਮਾਰੂ ਲਾਗ ਦੇ 31 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 31 ਹਜ਼ਾਰ 332 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1007 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 7 ਹਜ਼ਾਰ 696 ਲੋਕ ਵੀ ਠੀਕ ਹੋ ਗਏ ਹਨ। ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ 73 ਲੋਕਾਂ ਨੇ ਆਪਣੀਆਂ ਜਾਨਾਂ ਗਾਈਆਂ ਹਨ।

ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 400, ਮੱਧ ਪ੍ਰਦੇਸ਼ ‘ਚ 120, ਗੁਜਰਾਤ ‘ਚ 181, ਦਿੱਲੀ ‘ਚ 54, ਤਾਮਿਲਨਾਡੂ ‘ਚ 25, ਤੇਲੰਗਾਨਾ ‘ਚ 26, ਆਂਧਰਾ ਪ੍ਰਦੇਸ਼ ‘ਚ 31, ਕਰਨਾਟਕ ‘ਚ 20, ਉੱਤਰ ਪ੍ਰਦੇਸ਼ ‘ਚ 34, ਪੰਜਾਬ ‘ਚ 19, ਪੱਛਮੀ ਬੰਗਾਲ ‘ਚ 22, ਰਾਜਸਥਾਨ ‘ਚ 51, ਜੰਮੂ ਅਤੇ ਕਸ਼ਮੀਰ ‘ਚ 8, ਹਰਿਆਣੇ ‘ਚ 3, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤ ਹੋਈ ਹੈ।

ਦੇਖੋ ਸੂਬਿਆਂ ਦੇ ਅੰਕੜੇ:

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …