Home / Punjabi News / ਕੋਰੋਨਾ ਦੀ ਵਧੀ ਰਫ਼ਤਾਰ, ਇਕ ਦਿਨ ‘ਚ ਆਏ ਢਾਈ ਲੱਖ ਮਾਮਲੇ, ਮੌਤਾਂ ਦੀ ਗਿਣਤੀ ਹੋਈ ਪੌਣੇ ਅੱਠ ਲੱਖ

ਕੋਰੋਨਾ ਦੀ ਵਧੀ ਰਫ਼ਤਾਰ, ਇਕ ਦਿਨ ‘ਚ ਆਏ ਢਾਈ ਲੱਖ ਮਾਮਲੇ, ਮੌਤਾਂ ਦੀ ਗਿਣਤੀ ਹੋਈ ਪੌਣੇ ਅੱਠ ਲੱਖ

ਹੁਣ ਤਕ ਦੋ ਕਰੋੜ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 07,44,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੁੱਕੀ ਹੈ। ਹਾਲਾਂਕਿ ਇਸ ਦੌਰਾਨ ਇਕ ਕਰੋੜ, 34 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

Image Courtesy ABP Sanjha

Corona virus: ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਜਿਹੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਬੀਤੇ ਦਿਨੀਂ ਦੁਨੀਆਂ ਭਰ ‘ਚ ਦੋ ਲੱਖ 54 ਹਜ਼ਾਰ ਲੱਖ ਨਵੇਂ ਮਾਮਲੇ ਆਏ ਜਦਕਿ 6,004 ਲੋਕਾਂ ਦੀ ਮੌਤ ਹੋਈ।

ਹੁਣ ਤਕ ਦੋ ਕਰੋੜ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 07,44,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੁੱਕੀ ਹੈ। ਹਾਲਾਂਕਿ ਇਸ ਦੌਰਾਨ ਇਕ ਕਰੋੜ, 34 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ ‘ਚ 63 ਲੱਖ ਤੋਂ ਜ਼ਿਆਦਾ ਲੋਕ ਐਕਟਿਵ ਹਨ।

ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 53 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ‘ਚੋਂ ਇਕ ਲੱਖ, 67 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 52 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਜਦਕਿ 1,370 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ‘ਚ 24 ਘੰਟਿਆਂ ‘ਚ 54 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੁਨੀਆਂ ‘ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ ‘ਚ ਸਾਹਮਣੇ ਆ ਰਹੇ ਹਨ।

News Credit ABP Sanjha

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …