Home / Punjabi News / ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 ਤੋਂ 30 ਸਾਲ ਦੀ ਉਮਰ ਦੇ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਲੱਭਣ ਲਈ ਜਨਤਕ ਸਹਾਇਤਾ ਦੀ ਮੰਗ ਕੀਤੀ ਹੈ। ਆਫਤਾਬ ਗਿੱਲ (22), ਹਰਮਨਦੀਪ ਸਿੰਘ (22), ਜਤਿੰਦਰ ਸਿੰਘ (25) ਅਤੇ ਸਤਨਾਮ ਸਿੰਘ (30) ਨੇ 8 ਸਤੰਬਰ ਨੂੰ ਮੈਕਲਾਫਲਿਨ ਰੋਡ ਅਤੇ ਰੇਅ ਲੌਸਨ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਵਿਅਕਤੀ ਕੁੱਟਿਆ। ਪੁਲੀਸ ਨੇ ਦੱਸਿਆ ਕਿ ਕੁੱਟ ਮਾਰ ਤੋਂ ਬਾਅਦ ਮੁਲਜ਼ਮ ਭੱਜ ਗਏ। ਇਹ ਚਾਰੋਂ ਬਰੈਂਪਟਨ ਦੇ ਵਸਨੀਕ ਹਨ। ਪੁਲੀਸ ਕਿਸੇ ਵੀ ਵਿਅਕਤੀ ਨੂੰ ਚਾਰਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਲਈ ਜਾਂਚ ਟੀਮ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।

The post ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ appeared first on punjabitribuneonline.com.


Source link

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …